ਜੇਕਰ IPL ਹੋਇਆ ਤਾਂ AUS ਇਸ ਵਿਚ ਆਪਣੇ ਖਿਡਾਰੀਆਂ ਨੂੰ ਖੇਡਣ ਦੇਵੇ : ਲੈਂਗਰ

0
120

ਆਸਟਰੇਲੀਆਈ ਕੋਚ ਜਸਟਿਨ ਲੈਂਗਰ ਨੇ ਕਿਹਾ ਹੈ ਕਿ ‘ਵਿਸ਼ਵ ਕ੍ਰਿਕਟ ਦੀ ਸਿਹਤ’ ਦੇ ਲਈ ਆਸਟਰੇਲੀਆ ਨੂੰ ਸਤੰਬਰ ਵਿਚ ਇੰਗਲੈਂਡ ਦਾ ਦੌਰਾ ਕਰਨਾ ਚਾਹੀਦਾ ਹੈ ਤੇ ਜੇਕਰ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ਆਯੋਜਨ ਹੋਇਆ ਤਾਂ ਉਸ ਨੂੰ ਆਪਣੇ ਚੋਟੀ ਦੇ ਖਿਡਾਰੀਆਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਭੇਜਣਾ ਚਾਹੀਦਾ ਹੈ। ਲੈਂਗਰ ਨੇ ਇਕ ਇੰਟਰਵਿਊ ਵਿਚ ਕਿਹਾ,”ਮੇਰੇ ਖਿਆਲ ਨਾਲ ਸਾਨੂੰ ਇੰਗਲੈਂਡ ਦਾ ਦੌਰਾ ਕਰਨਾ ਚਾਹੀਦਾ ਹੈ। ਉਸਦੇ ਲਈ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਸਾਨੂੰ ਇਸ ਨੂੰ ਸੰਭਵ ਬਣਾਉਣ ਲਈ ਕੋਈ ਤਰੀਕਾ ਲੱਭਣਾ ਪਵੇਗਾ।”
ਉਸ ਨੇ ਕਿਹਾ,” ਇਹ ਮੇਰਾ ਨਿੱਜੀ ਵਿਚਾਰ ਹੈ ਕਿ ਸਾਨੂੰ ਜਾਣਾ ਚਾਹੀਦਾ ਹੈ ਤੇ ਇਸਦੇ ਕਈ ਕਾਰਣ ਹਨ ਤੇ ਮੈਂ ‘ਵਿਸ਼ਵ ਕ੍ਰਿਕਟ ਦੀ ਸਿਹਤ’ ਦੇ ਬਾਰੇ ਵਿਚ ਸੋਚ ਰਿਹਾ ਹਾਂ।” ਆਸਟਰੇਲੀਆ ਨੂੰ ਸਤੰਬਰ ਵਿਚ ਇੰਗਲੈਂਡ ਵਿਚ ਸੀਮਤ ਓਵਰਾਂ ਦੀ ਸੀਰੀਜ਼ ਖੇਡਣੀ ਹੈ। ਲੈਂਗਰ ਨੇ ਕਿਹਾ,”ਜੇਕਰ ਚੀਜ਼ਾਂ ਕੰਟੋਰਲ ਵਿਚੋਂ ਬਾਹਰ ਹੁੰਦੀਆਂ ਹਨ ਅਤੇ ਅਸੀਂ ਜਾ ਨਾ ਸਕੇ ਤਾਂ ਘੱਟ ਤੋਂ ਘੱਟ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਅਸੀਂ ਇਸ ਨੂੰ ਸਫਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ।”

LEAVE A REPLY

Please enter your comment!
Please enter your name here