ਵੱਧ ਮਾਤਰਾ ਵਿਚ ਪਾਣੀ ਪੀਓ
ਉਂਝ ਤਾਂ ਜ਼ਿਆਦਾ ਪਾਣੀ ਪੀਣਾ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਪਰ ਜੇਕਰ ਤੁਸੀਂ ਏਅਰ ਕੰਡੀਸ਼ਨਰ ਤੋਂ ਆਪਣੀ ਸਕਿਨ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਜਿੰਨਾ ਹੋ ਸਕੇ, ਉਸ ਤੋਂ ਕਿਤੇ ਵੱਧ ਪਾਣੀ ਪੀਓ। ਸਕਿਨ ਨੂੰ ਡ੍ਰਾਈ ਹੋਣ ਤੋਂ ਬਚਾਉਣ ਦਾ ਸਭ ਤੋਂ ਸੋਖਾ ਰਸਤਾ ਸਰੀਰ ਨੂੰ ਹਾਈਡਰੇਟ ਰੱਖਣਾ ਹੁੰਦਾ ਹੈ, ਜਿਸ ਦੇ ਲਈ ਤੁਹਾਨੂੰ ਦਿਨ ਵਿਚ ਘੱਟ ਤੋਂ ਘੱਟ 8 ਗਿਲਾਸ ਪਾਣੀ ਪੀਣਾ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਨਾਰਿਅਲ ਪਾਣੀ ਵੀ ਪੀ ਸਕਦੇ ਹੋ, ਇਹ ਵੀ ਬੇਹਤਰ ਬਦਲ ਹੈ।
ਡ੍ਰਾਈ ਫੇਸ਼ਿਅਲ ਅਤੇ ਆਇਲ ਦੀ ਵਰਤੋਂ ਕਰੋ
ਚਿਹਰੇ ਦੀ ਡ੍ਰਾਈਨੈੱਸ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਕਿ ਤੁਹਾਡੀ ਸਕਿਨ ਵਿੱਚ ਲੋੜੀਂਦੀ ਮਨੀ ਅਤੇ ਤੇਲ ਹੋਵੇ। ਇਸ ਲਈ ਸਕਿਨ ’ਤੇ ਡ੍ਰਾਈਨੈੱਸ ਦੇ ਕਾਰਨ ਆਏ ਨਿਸ਼ਾਨ ਤੇ ਝੁਰੜੀਆਂ ਆਸਾਨੀ ਨਾਲ ਠੀਕ ਹੋ ਜਾਣਗੀਆਂ।
ਸਕਿਨ ’ਤੇ ਹੋਣ ਵਾਲੇ ਤਣਾਓ ਨੂੰ ਘੱਟ ਕਰੋ
ਜੇਕਰ ਤੁਹਾਨੂੰ ਲੱਗਦਾ ਹੈ ਕਿ ਏਅਰ ਕੰਡੀਸ਼ਨਰ ’ਚ ਬੈਠਣ ਨਾਲ ਤੁਹਾਡੀ ਸਕਿਨ ’ਤੇ ਜ਼ਿਆਦਾ ਪ੍ਰਭਾਵ ਹੋ ਰਿਹਾ ਹੈ ਤਾਂ ਆਪਣੀ ਸਕਿਨ ’ਤੇ ਜ਼ਿਆਦਾ ਪ੍ਰਭਾਵ ਵਾਲੇ ਸੈਂਟ, ਸਾਬਣ ਅਤੇ ਲੋਸ਼ਨ ਦਾ ਇਸਤੇਮਾਲ ਨਾ ਕਰੋ। ਇਨ੍ਹਾਂ ਦੀ ਥਾਂ ਤੁਸੀਂ ਘੱਟ ਪ੍ਰਭਾਵ ਵਾਲੇ ਸਕਿਨ ਪ੍ਰਾਡਕਟਸ ਅਤੇ ਘੱਟ ਮਹਿਕ ਵਾਲੇ ਸੈਂਟ ਦੀ ਵਰਤੋਂ ਕਰੋ।
ਰੈਗੂਲਰ ਬ੍ਰੇਕ ਲਓ
ਜੇਕਰ ਤੁਹਾਨੂੰ ਲੱਗਦਾ ਹੈ ਕਿ ਏ.ਸੀ, ’ਚ ਲਗਾਤਾਰ ਬੈਠਣ ਨਾਲ ਤੁਹਾਡੀ ਸਕਿਨ ਪ੍ਰਭਾਵਤ ਹੋ ਰਹੀ ਹੈ ਤਾਂ ਕੁਝ ਦੇਰ ਲਈ ਉਸ ਤਾਂ ਤੋਂ ਦੂਰ ਜਾਂ ਉਸ ਕਮਰੇ ਤੋਂ ਬਾਹਰ ਨਿਕਲ ਜਾਓ। ਜਦੋਂ ਤੁਸੀਂ ਉਸ ਤੋਂ ਬਾਹਰ ਜਾਵੋਗੇ ਤਾਂ ਤੁਹਾਡੇ ਸਰੀਰ ਦਾ ਤਾਪਮਾਨ ਸਥਿਰ ਹੋ ਜਾਵੇਗਾ। ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਬਿਹਤਰ ਮਹਿਸੂਸ ਕਰ ਰਹੇ ਹੋ ਤਾਂ ਵਾਪਸ ਅੰਦਰ ਚਲੇ ਜਾਓ।
ਹਿਊਮੀਡੀਫਾਇਰ ਦੀ ਕਰੋ ਵਰਤੋਂ
ਸਕਿਨ ਦੇ ਨੁਕਸਾਨ ਨੂੰ ਹਿਊਮੀਡੀਫਾਇਰ ਦੀ ਮਦਦ ਨਾਲ ਰੋਕਿਆ ਜਾਂ ਸਕਦਾ ਹੈ। ਇਹ ਹਵਾ ’ਚ ਨਮੀ ਦੀ ਮਾਤਰਾ ਨੂੰ ਸੰਤੁਲਿਤ ਕਰ ਦੇਵੇਗਾ।