ਜਿੰਮ ਜਾਣ ਵਾਲੇ ਨੌਜਵਾਨ ਇਨ੍ਹਾਂ ਪਦਾਰਥਾਂ ਦੀ ਕਰਨ ਵਰਤੋਂ, ਹੋਣਗੇ ਹੈਰਾਨੀਜਨਕ ਲਾਭ

0
200

ਅਜੋਕੀ ਨੌਜਵਾਨ ਪੀੜ੍ਹੀ ਨੂੰ ਜਿੰਮ ਦਾ ਬਹੁਤ ਸ਼ੌਕ ਹੈ, ਜਿਸ ਕਰਕੇ ਉਹ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਜਿੰਮ ਵਿਚ ਬਤੀਤ ਕਰਦੇ ਹਨ। ਇਸ ਨਾਲ ਉਹ ਆਪਣੇ ਸਰੀਰ ਨੂੰ ਤੰਦਰੁਸਤ ਵੀ ਰੱਖਦੇ ਹਨ। ਨੌਜਵਾਨਾਂ ਲਈ ਜਿੰਮ ਜਾਣਾ ਬਹੁਤ ਜ਼ਰੂਰੀ ਹੋ ਗਿਆ ਹੈ, ਕਿਉਂਕਿ ਕੰਮ ਵਿਚ ਰੁੱਝੇ ਰਹਿਣ ਦੇ ਕਾਰਨ ਉਨ੍ਹਾਂ ਕੋਲ ਸਮਾਂ ਨਹੀਂ ਕਿ ਉਹ ਸਵੇਰ ਅਤੇ ਰਾਤ ਦੀ ਸੈਰ ਕਰ ਸਕਣ। ਇਸੇ ਲਈ ਉਹ ਕੰਮ ਤੋਂ ਬਾਅਦ ਜਿੰਮ ਚਲੇ ਜਾਂਦੇ ਹਨ। ਨੌਜਵਾਨ ਆਪਣੀ ਸਿਹਤ ਦੇ ਪ੍ਰਤੀ ਕਾਫ਼ੀ ਗੰਭੀਰ ਹੋ ਚੁੱਕੇ ਹਨ। ਤਣਾਅ ਭਰੇ ਮਾਹੌਲ ’ਚ ਕੰਮ ਕਰਨ ਕਰਕੇ, ਹੋਰਾਂ ਲੋਕਾਂ ਤੋਂ ਅੱਗੇ ਨਿਕਲਣ ਦੇ ਕਾਰਨ, ਮਨ ਵਿਚ ਕੁਝ ਕਰ ਵਿਖਾਉਣ ਦੀ ਇੱਛਾ ਦੇ ਸਦਕਾ ਅੱਜ ਦੇ ਨੌਜਵਾਨ 30-40 ਸਾਲ ਦੀ ਉਮਰ ’ਚ ਜਿੰਮ ਜਾਣਾ ਸ਼ੁਰੂ ਕਰ ਦਿੰਦੇ ਹਨ। ਜਿੰਮ ਜਾਣ ਤੋਂ ਬਾਅਦ ਉਹ ਆਪਣੇ ਆਪ ਨੂੰ ਫਿੱਟ ਰੱਖਣਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਸਰੀਰ ਚੁਸਤ-ਦਰੁਸਤ ਰਹਿੰਦਾ ਹੈ। ਜਿੰਮ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਆਪਣੇ ਖਾਣ-ਪੀਣ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਸਰੀਰ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਆਪਣੇ ਖਾਣੇ ’ਚ ਪ੍ਰੋਟੀਨ ਵਾਲੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋਂ ਅਤੇ ਵੱਧ ਮਾਤਰਾ ’ਚ ਫਰੂਟ ਦਾ ਸੇਵਨ ਕਰੋ। ਇਸ ਨਾਲ ਬੀਮਾਰ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਜਾਂਦੀਆਂ ਹਨ। 

1. ਅੰਡੇ
ਸਰੀਰ ’ਚ ਜ਼ਿਆਦਾਤਰ ਕੈਲੋਰੀ ਬਰਨ ਕਰਨ ਲਈ ਪ੍ਰੋਟੀਨ ਦਾ ਸੇਵਨ ਕਰਨਾ ਨੌਜਵਾਨਾਂ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ। ਰੋਜ਼ਾਨਾ ਸਵੇਰ ਦੇ ਸਮੇਂ ਅੰਡੇ ਖਾਣ ਨਾਲ ਸਰੀਰਕ ਤੰਦਰੁਸਤੀ ਬਰਕਰਾਰ ਰਹਿੰਦੀ ਹੈ।

2. ਸੇਬ, ਬਦਾਮ
ਜਿੰਮ ਜਾਣ ਤੋਂ ਪਹਿਲਾਂ ਇਕ ਸੇਬ ਖਾਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਰੋਟੀ ‘ਚ ਤੁਸੀਂ ਚਿੱਟੇ ਚੌਲ, ਆਲੂ, ਬਦਾਮ ਅਤੇ ਕੇਲੇ ਵੀ ਲੈ ਸਕਦੇ ਹੋ। ਇਸ ’ਚ ਕਾਰਬੋਹਾਈਡਰੇਟ ਹੁੰਦੇ ਹਨ, ਜੋ ਆਸਾਨੀ ਨਾਲ ਹਜ਼ਮ ਹੋ ਹਨ। ਇਨਸੁਲਿਨ ਦੀ ਮਾਤਰਾ ਨੂੰ ਕੰਟਰੋਲ ‘ਚ ਰੱਖਦੇ ਹਨ।

3. ਗੁਲੂਕੋਜ਼ ਜਾਂ ਇਲੈਕਟ੍ਰੋਲਨ
ਜਿੰਮ ਕਰਨ ਤੋਂ ਬਾਅਦ, ਤੁਸੀਂ ਗੁਲੂਕੋਜ਼ ਜਾਂ ਇਲੈਕਟ੍ਰੋਲਨ ਪੀ ਸਕਦੇ ਹੋ। ਇਹ ਸਰੀਰ ਵਿਚ ਪਾਣੀ ਦੀ ਕਮੀ ਨੂੰ ਸਹੀ ਮਾਤਰਾ ’ਚ ਪੂਰਾ ਕਰਦਾ ਹੈ। ਜਿੰਮ ਦੌਰਾਨ ਹਮੇਸ਼ਾ ਹਾਈਡਰੇਟਿਡ ਰਹੋ। ਇਸ ਦੇ ਨਾਲ ਹੀ ਤੁਸੀਂ ਨਾਰੀਅਲ ਦੇ ਪਾਣੀ ਨੂੰ ਵੀ ਪੀ ਸਕਦੇ ਹੋ।

4. ਲੱਸੀ
ਕਸਰਤ ਤੋਂ ਬਾਅਦ ਤੁਸੀਂ ਇਕ ਘੰਟਾ ਪਿੱਛੋਂ ਲੱਸੀ ਪੀ ਸਕਦੇ ਹੋ। ਲੱਸੀ ਪੀਣ ਨਾਲ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ। ਇਸ ਨਾਲ ਬੀਮਾਰ ਹੋਣ ਦੀਆਂ ਸੰਭਾਵਨਾਵਾਂ ਘੱਟ ਜਾਂਦੀਆਂ ਹਨ। 

5. ਓਟਸ 
ਜਿੰਮ ਕਰਨ ਤੋਂ ਬਾਅਦ ਤੁਸੀਂ ਚਿੱਟੇ ਚੌਲ਼, ਕੇਲੇ ਸ਼ੇਕ, ਦੁੱਧ, ਸੇਬਾਂ ਦੇ ਰਸ, ਅੰਡੇ ਦਾ ਸਫੈਦ ਭਾਗ, ਖੁਰਾਕ ਵਿਚ ਓਟਸ ਵੀ ਲੈ ਸਕਦੇ ਹੋ। ਇਸ ਨਾਲ ਸਰੀਰ ਫਿੱਟ ਰਹਿੰਦਾ ਹੈ।

LEAVE A REPLY

Please enter your comment!
Please enter your name here