ਜਾਪਾਨ ਨੇ ਚੀਨੀ ਦਾ ਮੁਕਾਬਲਾ ਕਰਨ ਲਈ ਭਾਰਤ-ਪ੍ਰਸ਼ਾਂਤ ਖੇਤਰ ‘ਚ ਸਹਿਯੋਗ ਵਧਾਉਣ ਦਾ ਦਿੱਤਾ ਸੱਦਾ

0
282

ਜਾਪਾਨੀ ਰੱਖਿਆ ਮੰਤਰੀ ਤਾਰੋ ਕੋਨੋ ਨੇ ਚੀਨੀ ਵਿਸਥਾਰ ਦਾ ਮੁਕਾਬਲਾ ਕਰਨ ਦੇ ਲਈ ਭਾਰਤ-ਪ੍ਰਸ਼ਾਂਤ ਖੇਤਰ ‘ਚ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ ਹੈ। ਵਾਸ਼ਿੰਗਟਨ ਸਥਿਤ ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਵਲੋਂ ਟੋਕੀਓ ‘ਚ ਆਯੋਜਿਤ ਇਕ ਵੇਬਿਨਾਰ ‘ਚ ਬੋਲਦੇ ਹੋਏ- ਕੋਨੋ ਨੇ ਚੀਨ ਦਾ ਮੁਕਾਬਲਾ ਕਰਨ ਦੇ ਲਈ ਇਕ ਵੱਡੇ ਖੇਤਰ ਪ੍ਰਣਾਲੀ ਜਾਂ ਗਲੋਬਲ ਸਿਸਟਮ ਦੇ ਲਈ ਪਿੱਚ ਕੀਤੀ।
ਇੰਡੋ ਪੈਸਿਫਿਕ ਖੇਤਰ ਨੂੰ ਮੋਟੇ ਤੌਰ ‘ਤੇ ਹਿੰਦ ਮਹਾਂਸਾਗਰ ਤੇ ਦੱਖਣੀ ਚੀਨ ਸਾਗਰ ਸਮੇਤ ਪੱਛਮੀ ਤੇ ਮੱਧ ਪ੍ਰਸ਼ਾਂਤ ਮਹਾਂਸਾਗਰ ਦੇ ਖੇਤਰ ਦੇ ਰੂਪ ‘ਚ ਦੇਖਿਆ ਜਾਂਦਾ ਹੈ। ਦੱਖਣੀ ਚੀਨ ਸਾਗਰ ‘ਚ ਚੀਨ ਦੇ ਖੇਤਰੀ ਦਾਅਵਿਆਂ ਦੇ ਕਾਰਨ ਹਿੰਦ ਮਹਾਂਸਾਗਰ ‘ਚ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਨੂੰ ਸਥਾਪਿਤ ਨਿਯਮ- ਅਧਾਰਤ ਪ੍ਰਣਾਲੀ ਨੂੰ ਚੁਣੌਤੀ ਦਿੱਤੀ ਗਈ ਹੈ। ਦੱਖਣੀ ਚੀਨ ਸਾਗਰ ‘ਚ ਵਿਅਤਨਾਮ, ਫਿਲੀਪੀਨਜ਼, ਮਲੇਸ਼ੀਆ, ਬਰੂਨੇਈ ਤੇ ਤਾਈਵਾਨ ਦੇ ਵਿਰੋਧੀ ਹਨ। 
ਹਾਲ ਦੇ ਸਾਲਾਂ ‘ਚ ਜਾਪਾਨ ਨੇ ਖੇਤਰ ‘ਚ ਬੀਜਿੰਗ ਦੀਆਂ ਗਤੀਵਿਧੀਆਂ ਦੇ ਬਾਰੇ ‘ਚ ਵਿਸ਼ੇਸ਼ ਰੂਪ ਨਾਲ ਵਿਵਾਦਿਤ ਸੇਨਕਾਕੂ ਟਾਪੂਆਂ ਦੇ ਨਾਲ ਸਥਿਤੀ ਦੇ ਬਾਰੇ ‘ਚ ਵਧਦੀ ਚਿੰਤਾ ਜ਼ਾਹਰ ਕੀਤੀ ਹੈ, ਜਿਸ ਨੂੰ ਚੀਨ ‘ਚ ਡਿਯਾਊਡਾਓ ਟਾਪੂ ਦੇ ਰੂਪ ‘ਚ ਜਾਣਿਆ ਜਾਂਦਾ ਹੈ ਤੇ ਬੀਜਿੰਗ ਵਲੋਂ ਚੀਨੀ ਖੇਤਰ ਹੋਣ ਦਾ ਦਾਅਵਾ ਕੀਤਾ ਗਿਆ ਹੈ।

LEAVE A REPLY

Please enter your comment!
Please enter your name here