ਜਾਣੋ ਬੱਚਿਆਂ ਨੂੰ ਕਦੋਂ ਖੁਆਉਣੀ ਚਾਹੀਦੀ ਹੈ ਪਾਲਕ ਅਤੇ ਇਸ ਦੇ ਫ਼ਾਇਦਿਆਂ ਬਾਰੇ

0
637

ਬੱਚਾ ਕਦੋਂ ਖਾ ਸਕਦਾ ਹੈ ਪਾਲਕ?
ਬੱਚਾ ਜਦੋਂ ਇਕ ਸਾਲ ਦਾ ਹੋ ਜਾਂਦਾ ਹੈ ਤਾਂ ਤੁਸੀਂ ਉਸ ਦੀ ਡਾਈਟ ਵਿਚ ਪਾਲਕ ਨੂੰ ਸ਼ਾਮਲ ਕਰ ਸਕਦੇ ਹੋ। ਇਕ ਸਾਲ ਦਾ ਇੰਤਜ਼ਾਰ ਇਸ ਲਈ ਕਰਨਾ ਪੈਂਦਾ ਹੈ ਕਿ ਪਾਲਕ ਦੀਆਂ ਪੱਤੀਆਂ ਵਿਚ ਨਾਈਟ੍ਰੇਟ ਨਾਮਕ ਤੱਤ ਪਾਇਆ ਜਾਂਦਾ ਹੈ, ਜੋ ਬੱਚੇ ਆਸਾਨੀ ਨਾਲ ਪਚਾਅ ਨਹੀਂ ਪਾਉਂਦੇ।

ਹੱਡੀਆਂ ਬਣਦੀਆਂ ਹਨ ਮਜਬੂਤ
ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਪਾਲਕ ਹੱਡੀਆਂ ਲਈ ਫ਼ਾਇਦੇਮੰਦ ਹੈ। ਇਹ ਹੱਡੀਆਂ ਨੂੰ ਸਿਹਤਮੰਦ ਰੱਖਣ ਦੇ ਨਾਲ ਉਨ੍ਹਾਂ ਨੂੰ ਮਜਬੂਤ ਬਣਾਉਂਦੀ ਹੈ।

ਸਿਹਤਮੰਦ ਖ਼ੂਨ ਤੰਤਰ
ਆਇਰਨ ਅਤੇ ਪੋਟਾਸ਼ੀਅਮ ਬਲੱਡ ਸਰਕੁਲੇਸ਼ਨ ਵਿਚ ਅਹਿਮ ਰੋਲ ਨਿਭਾਉਂਦੇ ਹਨ। ਪਾਲਕ ਵਿਚ ਇਹ ਸਭ ਤੋਂ ਜ਼ਿਆਦਾ ਮਾਤਰਾ ਵਿਚ ਪਾਏ ਜਾਂਦੇ ਹਨ।

ਇਮਿਊਨਿਟੀ ਲਈ ਬਿਹਤਰ
ਮਲਟੀਵਿਟਾਮਿਨ ਪਾਲਕ ਵਿਚ ਸਾਰੇ ਤਰ੍ਹਾਂ ਦੇ ਖ਼ਾਸ ਵਿਟਾਮਿਨ ਪਾਏ ਜਾਂਦੇ ਹਨ। ਜਿਸ ਨਾਲ ਬੱਚੇ ਦਾ ਇਮਿਊਨ ਸਿਸਟਮ ਸਹੀ ਰਹਿੰਦਾ ਹੈ। ਇੰਨਾ ਹੀ ਨਹੀਂ ਪਾਲਕ ਵਿਟਾਮਿਨ ‘ਕੇ’ ਦਾ ਸਭ ਤੋਂ ਵੱਡਾ ਫੂਡ ਸੋਰਸ ਹੈ।

ਬੱਚਿਆਂ ਨੂੰ ਡੀਹਾਈਡ੍ਰੇਸ਼ਨ ਨੂੰ ਬਚਾਉਂਦੀ ਹੈ ਪਾਲਕ
ਪਾਲਕ ਵਿਚ 90 ਫ਼ੀਸਦੀ ਪਾਣੀ ਹੁੰਦਾ ਹੈ ਅਤੇ ਇਹ ਕੁਦਰਤੀ ਤਰਲ ਪਦਾਰਥ ਨਾਲ ਭਰਿਆ ਹੁੰਦਾ ਹ। ਇਸੇ ਕਾਰਨ ਇਹ ਬੱਚਿਆਂ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ।

LEAVE A REPLY

Please enter your comment!
Please enter your name here