ਜਹਾਜ਼ ‘ਚ ਸਫਰ ਤੋਂ ਕਰਨ ਬਾਅਦ ਕੋਰੋਨਾ ਪਾਜ਼ੇਟਿਵ ਪਾਏ ਗਏ ਤਾਂ ਸਾਰਾ ਖਰਚ ਦੇਵੇਗੀ ਇਹ ਕੰਪਨੀ

0
187

ਅਮੀਰਾਤ ਏਅਰਲਾਈਨਜ਼ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਨਾਲ ਯਾਤਰਾ ਦੌਰਾਨ ਜੇਕਰ ਕੋਈ ਯਾਤਰੀ ਕੋਰੋਨਾ ਪਾਜ਼ੇਟਿਵ ਹੋ ਜਾਂਦਾ ਹੈ ਤਾਂ ਉਸ ਦੇ ਇਲਾਜ ਦਾ ਅਤੇ 14 ਦਿਨ ਕੁਆਰੰਟਾਇਨ ਵਿਚ ਰਹਿਣ ਦਾ ਖਰਚ ਕੰਪਨੀ ਚੁੱਕੇਗੀ। ਦੁਬਈ ਸਥਿਤ ਇਸ ਕੰਪਨੀ ਦਾ ਦਾਅਵਾ ਹੈ ਕਿ ਇਸ ਸੁਵਿਧਾ ਦੇ ਬਦਲੇ ਵਿਚ ਯਾਤਰੀਆਂ ਤੋਂ ਕੋਈ ਹੋਰ ਚਾਰਜ ਨਹੀਂ ਲਵੇਗੀ ਅਤੇ ਇਹ ਸੁਵਿਧਾ ਹਰ ਕਲਾਸ ਦੇ ਯਾਤਰੀਆਂ ਨੂੰ ਦਿੱਤੀ ਜਾਵੇਗੀ। ਅਮੀਰਾਤ ਦੁਨੀਆ ਦੀ ਪਹਿਲੀ ਏਵੀਏਸ਼ਨ ਕੰਪਨੀ ਬਣ ਗਈ ਹੈ ਜਿਸ ਨੇ ਇਸ ਤਰ੍ਹਾਂ ਦਾ ਐਲਾਨ ਕੀਤਾ ਹੈ। ਕੰਪਨੀ ਦਾ ਆਖਣਾ ਹੈ ਕਿ ਯਾਤਰੀ ਬਿਨਾਂ ਕਿਸੇ ਡਰ ਦੇ ਹਵਾਈ ਯਾਤਰਾਵਾਂ ਦੇ ਲਈ ਤਿਆਰ ਹੋਣ, ਇਸ ਲਈ ਕੰਪਨੀ ਨੇ ਇਹ ਫੈਸਲਾ ਲਿਆ ਹੈ।ਕੰਪਨੀ ਦੀ ਇਹ ਨਵੀਂ ਨੀਤੀ 31 ਅਕਤੂਬਰ ਤੱਕ ਲਾਗੂ ਹੈ। ਉਦੋਂ ਤੱਕ ਜੇਕਰ ਕੋਈ ਯਾਤਰੀ ਅਮੀਰਾਤ ਵਿਚ ਸਫਰ ਦੌਰਾਨ ਕੋਰੋਨਾ ਪਾਜ਼ੇਟਿਵ ਹੁੰਦਾ ਹੈ ਤਾਂ ਕੰਪਨੀ ਉਸ ਦੇ ਇਲਾਜ ਲਈ 1 ਲੱਖ 74 ਹਜ਼ਾਰ ਅਮਰੀਕੀ ਡਾਲਰ ਤੱਕ ਖਰਚ ਕਰੇਗੀ। ਜੇਕਰ ਕਿਸੇ ਯਾਤਰੀ ਵਿਚ ਅਮੀਰਾਤ ਤੋਂ ਸਫਰ ਕਰਨ ਤੋਂ ਬਾਅਦ ਕੋਰੋਨਾ ਦੇ ਆਮ ਲੱਛਣ ਦਿਖਾਈ ਦਿੰਦੇ ਹਨ ਅਤੇ ਉਸ ਨੂੰ ਕੁਆਰੰਟਾਇਨ ਵਿਚ ਰਹਿਣ ਨੂੰ ਕਿਹਾ ਜਾਂਦਾ ਹੈ, ਤਾਂ ਕੰਪਨੀ ਉਸ ਯਾਤਰੀ ਨੂੰ 14 ਦਿਨਾਂ ਤੱਕ ਰੋਜ਼ ਦੇ 100 ਯੂਰੋ (ਕਰੀਬ 8600 ਰੁਪਏ) ਦੇਵੇਗੀ। ਕੰਪਨੀ ਦੇ ਸੀਨੀਅਰ ਅਧਿਕਾਰੀ ਸ਼ੇਖ ਅਹਿਮਦ ਬਿਨ ਸਈਦ ਅਲ ਮਖਤੂਮ ਨੇ ਦੱਸਿਆ ਹੈ ਕਿ ਦੁਬਈ ਦੇ ਸ਼ਾਸਕ ਅਤੇ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਸ਼ੇਖ ਮੁਹੰਮਦ ਦੇ ਨਿਰਦੇਸ਼ ‘ਤੇ ਕੰਪਨੀ ਨੇ ਇਹ ਫੈਸਲਾ ਲਿਆ ਹੈ।

LEAVE A REPLY

Please enter your comment!
Please enter your name here