ਜਸਟਿਨ ਥਾਮਸ ਨੇ ਕਿਹਾ, ‘ਵੁਡਸ ਦੂਜਿਆਂ ਤੋਂ ਡਰ ਰਿਹੈ’

0
330

 ਗੋਲਫ ਸੈਸ਼ਨ ਦੇ ਸ਼ੁਰੂ ਹੋਣ ਦੇ ਪੰਜ ਹਫਤਿਆਂ ਬਾਅਦ ਵੀ ਧਾਕੜ ਗੋਲਫਰ ਟਾਈਗਰ ਵੁਡਸ ਦੇ ਵਾਪਸੀ ਨਾ ਕਰਨ ‘ਤੇ ਉਸ਼ਦੇ ਨੇੜਲੇ ਦੋਸਤ ਜਸਟਿਨ ਥਾਮਸ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਉਹ ਦੂਜਿਆਂ ਖਿਡਾਰੀਆਂ ਤੋਂ ਡਰ ਰਿਹਾ ਹੈ। ਵੁਡਸ ਕੋਰੋਨਾ ਵਾਇਰਸ ਦੇ ਕਾਰਣ ਮਾਰਚ ਵਿਚ ਸੈਸ਼ਨ ਮੁਲਤਵੀ ਹੋਣ ਤੋਂ ਬਾਅਦ ਇਸ ਹਫਤੇ ਆਯੋਜਿਤ ਹੋਣ ਵਾਲੇ ਪੀ. ਜੀ. ਏ. ਟੂਰ ‘ਰਿਟਰਨ ਟੂ ਗੋਲਫ’ ਵਿਚ ਪਹਿਲੀ ਵਾਰ ਹਿੱਸਾ ਲਵੇਗਾ। ਪੀ. ਜੀ. ਏ. ਟਰ ਦਾ ਆਯੋਜਨ ਮੁਇਰਫੀਲਡ ਪਿੰਡ ਵਿਚ ਲਗਾਤਾਰ ਦੂਜੇ ਹਫਤੇ ਹੋਵੇਗਾ। ਇਸ ਟੂਰਨਾਮੈਂਟ ਵਿਚ ਵਿਸ਼ਵ ਨੰਬਰ ਇਕ ਰੋਰੀ ਮੈਕਲਰਾਏ ਵੀ ਵਾਪਸੀ ਕਰੇਗਾ। 
ਵੁਡਸ ਨੇ ਹਾਲਾਂਕਿ ਖੁਦ ਵਾਪਸੀ ਦੀ ਪੁਸ਼ਟੀ ਨਹੀਂ ਕੀਤੀ ਪਰ ਇਹ ਕਿਆਸ ਲਾਈ ਜਾ ਰਹੀ ਹੈ ਕਿ ਉਹ ਮੈਦਾਨ ‘ਤੇ ਉਤਰੇਗਾ। ਥਾਮਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਫਿਰ ਤੋਂ ਸ਼ੁਰੂਆਤ ਕਰਨਗੇ। ਮੈਂ ਉਸ ਨੂੰ ਕਹਿ ਰਿਹਾ ਸੀ ਕਿ ਉਹ ਸਾਡੇ ਸਾਰਿਆ ਵਿਰੁੱਧ ਖੇਡਣ ਤੋਂ ਡਰ ਰਹੇ ਹਨ, ਇਸ ਲਈ ਘਰ ‘ਚ। ਮੈਂ ਉਨ੍ਹਾਂ ਨੂੰ ਮੁਸ਼ਕਿਲ ‘ਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ- ਅਸੀਂ ਉਸਦੀ ਵਾਪਸੀ ਨਾਲ ਰੋਮਾਂਚਿਤ ਹਾਂ। ਉਹ ਸ਼ਾਨਦਾਰ ਦਿਖ ਰਹੇ ਹਨ।

LEAVE A REPLY

Please enter your comment!
Please enter your name here