ਸਥਾਨਕ 66 ਫੁੱਟੀ ਰੋਡ ‘ਤੇ ਸਥਿਤ ਜਲੰਧਰ ਹਾਈਟਸ ਪ੍ਰਾਜੈਕਟ ਵਿਚ ਕੋਰੋਨਾ ਪਾਜ਼ੇਟਿਵ ਰਿਪੋਰਟ ਆਉਣ ‘ਤੇ ਜਲੰਧਰ ਹਾਈਟਸ ਨਿਵਾਸੀਆਂ ‘ਚ ਹਲਚਲ ਮਚ ਗਈ ਹੈ। ਕੋਰੋਨਾ ਨੂੰ ਲੈ ਕੇ ਜਲੰਧਰ ਹਾਈਟਸ ਦਾ ਨਾਂ ਆਉਣ ‘ਤੇ ਸਭ ਤੋਂ ਪਹਿਲਾਂ ਸਾਰੇ ਲੋਕ ਫਲੈਟ ਨੰਬਰ ਅਤੇ ਬਲਾਕ ਬਾਰੇ ਜਾਣਕਾਰੀ ਹਾਸਲ ਕਰਨ ‘ਚ ਲੱਗ ਗਏ, ਜਿਸ ਦੇ ਕੁਝ ਦੇਰ ਬਾਅਦ ਹੀ ਪਤਾ ਲੱਗਾ ਕਿ ਜਲੰਧਰ ਹਾਈਟਸ ‘ਚ ਕੋਰੋਨਾ ਪਾਜ਼ੇਟਿਵ ਦੀ ਰਿਪੋਰਟ ਆਈ ਹੈ।