ਜਲੰਧਰ ‘ਚ ਅੱਜ ਤੋਂ ਲਾਗੂ ਹੋਇਆ ‘ਨੋ ਆਟੋ ਜ਼ੋਨ’, ਰੋਡ ’ਤੇ ਲੱਗੇ ਟਰੈਫਿਕ ਪੁਲਸ ਦੇ ਨਾਕੇ, ਜਨਤਾ ਪਰੇਸ਼ਾਨ

0
13

ਜਲੰਧਰ ‘ਚ ਅੱਜ ਸਵੇਰੇ 9 ਵਜੇ ਤੋਂ ਸ਼੍ਰੀ ਰਾਮ ਚੌਂਕ ਤੋਂ ਲੈ ਕੇ ਬਸਤੀ ਅੱਡਾ ਚੌਂਕ ਤੱਕ ਦੀ ਰੋਡ ’ਤੇ ‘ਨੋ ਆਟੋ ਜ਼ੋਨ’ ਲਾਗੂ ਕਰ ਦਿੱਤਾ ਗਿਆ ਹੈ। ਆਟੋ ਅਤੇ ਈ-ਰਿਕਸ਼ਾ ਨੂੰ ਰੋਕਣ ਲਈ 5 ਤੋਂ 6 ਟਰੈਫਿਕ ਪੁਲਸ ਦੇ ਨਾਕੇ ਲੱਗੇ। ਇਸ ਦੌਰਾਨ ਜੇਕਰ ਕਿਸੇ ਆਟੋ ਜਾਂ ਫਿਰ ਈ-ਰਿਕਸ਼ਾ ਵਾਲੇ ਨੇ ਪੁਲਸ ਨੂੰ ਚਕਮਾ ਦੇ ਕੇ ਐਂਟਰੀ ਕਰ ਵੀ ਲਈ ਤਾਂ ਫੜੇ ਜਾਣ ’ਤੇ ਉਹ ਆਟੋ ਜਾਂ ਫਿਰ ਈ-ਰਿਕਸ਼ਾ ਇੰਪਾਊਂਡ ਕਰ ਲਿਆ ਜਾਵੇਗਾ। ਇਸ ਦੌਰਾਨ ਪੁਲਸ ਵੱਲੋਂ ਚਲਾਨ ਵੀ ਕੱਟੇ ਜਾ ਰਹੇ ਹਨ ਅਤੇ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। 

LEAVE A REPLY

Please enter your comment!
Please enter your name here