ਜਰਮਨੀ ਨੇ ਕੋਵਿਡ-19 ਮਹਾਮਾਰੀ ਵਿਚਾਲੇ ਸਫਲਤਾਪੂਰਵਕ ਪੂਰਾ ਕੀਤਾ ਫੁੱਟਬਾਲ ਸੈਸ਼ਨ

0
1029

ਜਦੋਂ ਪੂਰੀ ਦੁਨੀਆ ਵਿਚ ਖੇਡ ਨਾਲ ਜੁੜੇ ਆਯੋਜਨ ਕੋਵਿਡ-19 ਮਹਾਮਾਰੀ ਦੇ ਕਾਰਣ ਮੁਲਤਵੀ ਜਾਂ ਰੱਦ ਸਨ ਤਦ ਜਰਮਨੀ ਨੇ ਘਰੇਲੂ ਫੁੱਟਬਾਲ ਦੀ ਚੋਟੀ ਦੀ ਪ੍ਰਤੀਯੋਗਿਤਾ ਬੁੰਦੇਸਲੀਗਾ ਦੇ ਬਚੇ ਹੋਏ ਮੈਚਾਂ ਦਾ ਸਫਲਤਾਪੂਰਵਕ ਆਯੋਜਨ ਕਰਕੇ ਯੂਰਫ ਵਿਚ ਮਿਸਾਲ ਪੇਸ਼ ਕੀਤੀ। ਫਾਈਨਲ ਮੁਕਾਬਲੇ ਤੋਂ ਬਾਅਦ ਹਾਲਾਂਕਿ ਇਕ ਟਰਾਫੀ ਸੀ, ਤਗਮੇ ਸਨ ਤੇ ਯਾਦਗਾਰੀ ਟੀ-ਸ਼ਰਟਾਂ ਸਨ ਪਰ ਮੈਦਾਨ ਵਿਚ ਪ੍ਰਸ਼ੰਸਕ ਨਹੀਂ ਸਨ। ਸ਼ਨੀਵਾਰ ਨੂੰ ਬਾਇਰਨ ਮਿਨਊਨਿਖ ਨੇ ਬੁੰਦੇਸਲੀਗਾ ਦਾ ਖਿਤਾਬ ਆਪਣੇ ਨਾਂ ਕੀਤਾ ਤੇ ਲੀਗ ਨੇ ਸਫਲਤਾਪੂਰਵਕ ਪੂਰਾ ਹੋਣ ਤੋਂ ਬਾਅਦ ਸੁੱਖ ਦਾ ਸਾਹ ਲਿਆ । ਲੀਗ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਕਾਰਗਾਰ ਸਾਬਤ ਹੋਈ। ਲੀਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸਚੀਅਨ ਸੀਫਰਟ ਨੇ ਕਿਹਾ,‘‘ਇਹ ਉਸ ਤਰ੍ਹਾਂ ਦੀ ਬੁੰਦੇਸਲੀਗਾ ਨਹੀਂ ਹੈ, ਜਿਹੋ ਜਿਹੀ ਅਸੀਂ ਚਾਹੁੰਦੇ ਸੀ ਜਾਂ ਜਿਸ ਨਾਲ ਅਸੀਂ ਪਿਆਰ ਕਰਦੇ ਹਾਂ ਪਰ ਇਹ ਇਕਲੌਤੀ ਬੁੰਦੇਸਲੀਗਾ ਸੀ, ਜਿਹੜੀ ਇਨ੍ਹਾਂ ਹਾਲਾਤ ਵਿਚ ਸੰਭਵ ਸੀ।’’ ਬ੍ਰੇਕ ਤੋਂ ਬਾਅਦ ਬੁੰਦੇਸਲੀਗਾ ਦੀ ਸ਼ੁਰੂਆਤ 16 ਮਈ ਨੂੰ ਹੋਈ ਸੀ। ਇਹ ਯੂਰਪ ਦੀਆਂ ਦੂਜੀਆਂ ਲੀਗਾਂ ਤੋਂ ਇਕ ਮਹੀਨਾ ਪਹਿਲਾਂ ਸ਼ੁਰੂ ਹੋਈ। ਬੁੰਦੇਸਲੀਗਾ ਦੇ ਵਾਇਰਸ ਜਾਂਚ ਤੇ ਡਾਕਟਰੀ ਪ੍ਰੋਟੋਕਾਲ ਨੂੰ ਦੁਨੀਆ ਭਰ ਦੀਆਂ ਹੋਰਨਾਂ ਲੀਗਾਂ ਤੇ ਖੇਡਾਂ ਲਈ ਇਕ ਉਦਾਹਰਣ ਪੇਸ਼ ਕੀਤੀ। ਇਸ ਦੌਰਾਨ ਪ੍ਰਸ਼ੰਸਕਾਂ ਨੇ ਵੀ ਲੀਗ ਦਾ ਪੂਰਾ ਸਾਥ ਦਿੱਤਾ ਤੇ ਮੈਚ ਦੇ ਸਮੇਂ ਸਟੇਡੀਅਮ ਦੇ ਨੇੜੇ-ਤੇੜੇ ਇਕੱਠੇ ਨਹੀਂ ਹੋਏ। ਜ਼ਿਆਦਾਤਰ ਪ੍ਰਸ਼ੰਸਕਾਂ ਨੇ ਘਰ ਵਿਚ ਟੈਲੀਵਿਜ਼ਨ ਸੈੱਟ ’ਤੇ ਹੀ ਮੈਚ ਦਾ ਮਜ਼ਾ ਲਿਆ।  

LEAVE A REPLY

Please enter your comment!
Please enter your name here