ਜਰਮਨੀ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 1 ਲੱਖ 90 ਹਜ਼ਾਰ ਤੋਂ ਪਾਰ

0
108

ਜਰਮਨੀ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ 537 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ ਇਸ ਦੇ ਨਾਲ ਹੀ ਦੇਸ਼ ਵਿਚ ਪੀੜਤਾਂ ਦੀ ਗਿਣਤੀ 1,90,359 ਹੋ ਗਈ ਹੈ। 

ਰੋਬਰਟ ਕੋਚ ਸੰਸਥਾਨ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਐਤਵਾਰ ਦੇ 687 ਨਵੇਂ ਮਾਮਲਿਆਂ ਤੋਂ ਘੱਟ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 3 ਹੋਰ ਮਰੀਜ਼ਾਂ ਦੀ ਮੌਤ ਹੋਣ ਦੇ ਬਾਅਦ ਮਰਨ ਵਾਲਿਆਂ ਦੀ ਗਿਣਤੀ 8,885 ਤੱਕ ਪੁੱਜ ਗਈ ਹੈ। ਕੋਰੋਨਾ ਦੇ ਸੰਕਰਮਣ ਤੋਂ 1,75,000 ਲੋਕ ਸਿਹਤਯਾਬ ਹੋ ਚੁੱਕੇ ਹਨ। 

ਜਰਮਨੀ ਦਾ ਬੇਵਰੀਆ ਕੋਵਿਡ-19 ਨਾਲ ਵਧੇਰੇ ਪ੍ਰਭਾਵਿਤ ਹੈ, ਜਿੱਥੇ ਕੋਰੋਨਾ ਦੇ 48,897 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਬਾਅਦ ਉੱਤਰੀ ਰਹੀਨੇ-ਵੈਸਟਫਾਲੀਆ ਤੋਂ 41,218 ਅਤੇ ਬਾਡੇਨ ਤੋਂ 35,272 ਮਾਮਲੇ ਹਨ। ਜਰਮਨੀ ਦੀ ਰਾਜਧਾਨੀ ਬਰਲਿਨ ਵਿਚ 7,883 ਕੋਰੋਨਾ ਸੰਕਰਮਣ ਦੇ ਮਾਮਲੇ ਹਨ। 

LEAVE A REPLY

Please enter your comment!
Please enter your name here