ਚੱਕਰਵਾਤੀ ਤੂਫਾਨ ਨਿਸਰਗ ਅੱਜ ਭਾਵ ਬੁੱਧਵਾਰ ਨੂੰ ਮਹਾਰਾਸ਼ਟਰ ‘ਚ ਰਾਏਗੜ੍ਹ ਜ਼ਿਲੇ ਦੇ ਅਲੀਬਾਗ ਦੇ ਕੋਲ ਜ਼ਮੀਨ ਨਾਲ ਟਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ) ਨੇ ਅੱਜ ਭਾਵ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫਾਨ ਲਗਭਗ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਕਰਾਇਆ। ਆਈ.ਐੱਮ.ਡੀ ਨੇ ਇਕ ਬਿਆਨ ‘ਚ ਕਿਹਾ ਹੈ, ਬੱਦਲ ਦਾ ਸੱਜਾ ਹਿੱਸਾ ਮਹਾਰਾਸ਼ਟਰ ਦੇ ਤੱਟੀ ਖੇਤਰ ਖਾਸ ਤੌਰ ‘ਤੇ ਰਾਏਗੜ੍ਹ ਜ਼ਿਲੇ ਤੋਂ ਹੋ ਕੇ ਗੁਜ਼ਰ ਰਿਹਾ ਹੈ। ਇਹ ਆਉਣ ਵਾਲੇ 3 ਘੰਟਿਆਂ ਦੌਰਾਨ ਮੁੰਬਈ ਅਤੇ ਠਾਣੇ ਜ਼ਿਲ੍ਹਿਆਂ ‘ਚ ਪਹੁੰਚੇਗਾ। ਚੱਕਰਵਾਤ ਦੇ ਪਹੁੰਚਣ ਦੀ ਪ੍ਰਕਿਰਿਆ ਦੁਪਹਿਰ ਲਗਭਗ ਸਾਢੇ 12 ਵਜੇ ਸ਼ੁਰੂ ਹੋ ਗਈ ਸੀ। ਮੁੰਬਈ ਦੇ ਜ਼ਿਆਦਾਤਰ ਇਲਾਕਿਆਂ ‘ਚ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋ ਰਹੀ ਹੈ। ਮੁੰਬਈ ਅਤੇ ਗੁਜਰਾਤ ਦੇ ਜ਼ਿਆਦਾਤਰ ਇਲਾਕਿਆਂ ‘ਚ ਰੈੱਡ ਅਲਰਟ ਜਾਰੀ ਹੈ।