ਚੰਡੀਗੜ੍ਹ ਤੋਂ ਮੁੰਬਈ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਚੰਗੀ ਖ਼ਬਰ

0
259

ਇੰਡੀਗੋ ਏਅਰਲਾਈਨਜ਼ ਵੱਲੋਂ ਚੰਡੀਗੜ੍ਹ ਤੋਂ ਮੁੰਬਈ ਲਈ ਸਿੱਧੀ ਫਲਾਈਟ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫ਼ਸਰ ਪ੍ਰਿੰਸ ਨੇ ਦੱਸਿਆ ਕਿ ਇਹ ਫਲਾਈਟ ਚੰਡੀਗੜ੍ਹ ਤੋਂ ਸਵੇਰੇ ਉੱਡੇਗੀ ਅਤੇ ਮੁੰਬਈ ਤੋਂ ਰਾਤ ਨੂੰ ਵਾਪਸ ਆਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਗੋ ਏਅਰ ਵੱਲੋਂ 26 ਅਕਤੂਬਰ ਤੋਂ ਮੁੰਬਈ ਤੋਂ ਚੰਡੀਗੜ੍ਹ ਲਈ ਸਿੱਧੀ ਫਲਾਈਟ ਸ਼ੁਰੂ ਕੀਤੀ ਜਾਵੇਗੀ।ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਸਵੇਰੇ 7.15 ਵਜੇ ਚੰਡੀਗੜ੍ਹ ਤੋਂ ਉਡਾਨ ਭਰੇਗੀ ਅਤੇ ਮੁੰਬਈ ਸਵੇਰੇ 9.45 ਵਜੇ ਪੰਹੁਚੇਗੀ। ਏਅਰਲਾਈਨਜ਼ ਵੱਲੋਂ ਇਸ ਫਲਾਈਟ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ‘ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ 4643 ਰੁਪਏ ਖਰਚ ਕਰਨੇ ਹੋਣਗੇ। ਇਹ ਕਿਰਾਇਆ ਘੱਟ ਤੇ ਵੱਧ ਵੀ ਸਕਦਾ ਹੈ, ਕਿਉਂਕਿ ਇਹ ਫਲੈਕਸੀ ਫੇਅਰ ’ਤੇ ਨਿਰਭਰ ਕਰਦਾ ਹੈ।ਗੋ ਏਅਰ ਏਅਰਲਾਈਨਜ਼ ਵਲੋਂ ਚੰਡੀਗੜ੍ਹ-ਮੁੰਬਈ ਵਿਚਕਾਰ ਫਲਾਈਟ ਸ਼ੁਰੂ ਕਰਨ ਲਈ ਸਲੌਟ ਲਈ ਅਪਲਾਈ ਕੀਤਾ ਗਿਆ ਹੈ। ਏਅਰਲਾਈਨਜ਼ ਵੱਲੋਂ ਇਸ ਫਲਾਈਟ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹੀ ਨਹੀਂ ਫਲਾਈਟ ਦੀ ਟਾਈਮਿੰਗ ਵੀ ਦੇ ਦਿੱਤੀ ਗਈ ਹੈ। ਚੰਡੀਗੜ੍ਹ ਏਅਰਪੋਰਟ ਤੋਂ ਫਲਾਈਟ ਸਵੇਰੇ 11.25 ਵਜੇ ਉਡਾਨ ਭਰੇਗੀ, ਜਦੋਂ ਕਿ ਇਹ ਫਲਾਈਟ ਮੁੰਬਈ ਦੁਪਹਿਰ 1.55 ਵਜੇ ਪਹੁੰਚ ਜਾਵੇਗੀ, ਜਦੋਂ ਕਿ ਇਹ ਫਲਾਈਟ ਸ਼ਾਮ ਨੂੰ ਚੰਡੀਗੜ੍ਹ ਲਈ ਉਡਾਨ ਭਰੇਗੀ। ਇਸ ਲਈ ਮੁਸਾਫ਼ਰਾਂ ਨੂੰ 4643 ਰੁਪਏ ਖਰਚ ਕਰਨੇ ਹੋਣਗੇ।ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਜਾਣ ਅਤੇ ਆਉਣ ਵਾਲੇ ਮੁਸਾਫ਼ਰਾਂ ਦੀ ਗਿਣਤੀ ‘ਚ ਕਾਫ਼ੀ ਵਾਧਾ ਹੋਇਆ ਹੈ। ਇਕ ਹਫ਼ਤੇ ‘ਚ ਮੁਸਾਫ਼ਰਾਂ ਦੀ ਗਿਣਤੀ ਤਕਰੀਬਨ 3500 ਤੋਂ ਜਿਆਦਾ ਪਹੁੰਚ ਗਈ ਹੈ। ਏਅਰਪੋਰਟ ਅਥਾਰਟੀ ਦੇ ਪਬਲਿਕ ਰਿਲੇਸ਼ਨ ਅਫ਼ਸਰ ਪ੍ਰਿੰਸ ਨੇ ਦੱਸਿਆ ਕਿ ਪਹਿਲਾਂ ਇਹ ਗਿਣਤੀ 2500 ਦੇ ਆਸ-ਪਾਸ ਸੀ ਪਰ ਇਕ ਹਫ਼ਤੇ ਦੇ ਅੰਦਰ ਇਨ੍ਹਾਂ ‘ਚ ਵਾਧਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਏਅਰਪੋਰਟ ਤੋਂ ਫਲਾਈਟਾਂ ਵਧਣਗੀਆਂ ਤਾਂ ਮੁਸਾਫ਼ਰਾਂ ਦੀ ਗਿਣਤੀ ਵੀ ਵਧੇਗੀ। ਸੋਮਵਾਰ ਨੂੰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ 3300 ਮੁਸਾਫ਼ਰਾਂ ਨੇ ਸਫ਼ਰ ਕੀਤਾ ਸੀ।

LEAVE A REPLY

Please enter your comment!
Please enter your name here