ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਨੂੰ ਤਾਂ ਕੋਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਆਪਣੀ ਲਪੇਟ ‘ਚ ਲਿਆ ਹੀ ਹੋਇਆ ਪਰ ਹੁਣ ਇਹ ਖਤਰਨਾਕ ਵਾਇਰਸ ਸ਼ਹਿਰ ਦੇ ਹੋਰ ਹਿੱਸਿਆਂ ‘ਚ ਆਪਣੇ ਨਵੇਂ ਘਰ ਬਣਾ ਰਿਹਾ ਹੈ। ਹੁਣ ਸ਼ਹਿਰ ਦੇ ਮਨੀਮਾਜਰ ਅਤੇ ਪਿੰਡ ਦਰੀਆ ‘ਚ ਕੋਰੋਨਾ ਨੇ ਘੁਸਪੈਠ ਕੀਤੀ ਹੈ। ਪਿੰਡ ਦਰੀਆ ਦੇ 33 ਸਾਲਾ ਸੀ. ਆਈ. ਐਸ. ਐਫ. ਦੇ ਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਸੀ. ਆਈ. ਐਸ. ਐਫ. ਜਵਾਨ ਦੀ ਪਤਨੀ ‘ਚ ਵੀ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਹੈ।