ਚੀਨ ਭਾਰਤੀ ਸਰਹੱਦ ‘ਤੇ ਵਿਵਾਦ ਨੂੰ ਤਰੀਕੇ ਨਾਲ ਸੁਲਝਾਵੇ : ਅਮਰੀਕੀ MP ਕ੍ਰਿਸ਼ਣਾਮੂਰਤੀ

0
839

ਅਮਰੀਕਾ ਦੇ ਉੱਚ ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣਾਮੂਰਤੀ ਨੇ ਭਾਰਤ ਦੀ ਸਰਹੱਦ ‘ਤੇ ਚੀਨ ਦੀਆਂ ਹਾਲੀਆ ਗਤੀਵਿਧੀਆਂ ਦੀ ਨਿੰਦਾ ਕਰਦੇ ਹੋਏ ਚੀਨ ਨੂੰ ਅਪੀਲ ਕੀਤੀ ਹੈ ਕਿ ਉਹ ਤਣਾਅ ਵਧਾਉਣ ਵਾਲੀ ਰਾਹ ਨੂੰ ਛੱਡ ਕੇ ਕੂਟਨੀਤੀ ਨੂੰ ਅਪਨਾਵੇ। ਪਿਛਲੇ ਹਫਤੇ ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਵਿਚ ਇਕ ਕਰਨਲ ਸਣੇ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਦੋਹਾਂ ਹੀ ਦੇਸ਼ਾਂ ਵਿਚਕਾਰ ਸਰਹੱਦ ਨੂੰ ਲੈ ਕੇ ਜਾਰੀ ਵਿਰੋਧ ਵਿਚਕਾਰ ਪਿਛਲੇ ਤਕਰੀਬਨ 5 ਦਹਾਕਿਆਂ ਵਿਚ ਇਸ ਵੱਡੀ ਹਿੰਸਕ ਝੜਪ ਨੇ ਸਥਿਤੀ ਨੂੰ ਹੋਰ ਵੀ ਸੰਵੇਦਨਸ਼ੀਲ ਬਣਾ ਦਿੱਤਾ। ਸੰਸਦ ਮੈਂਬਰ ਰਾਜਾ ਕ੍ਰਿਸ਼ਣਾਮੂਰਤੀ ਨੇ ਇਕ ਬਿਆਨ ਵਿਚ ਕਿਹਾ,”ਮੈਂ ਚੀਨ ਦੀ ਸਰਕਾਰ ਵਲੋਂ ਐੱਲ. ਏ. ਸੀ. ‘ਤੇ ਹਾਲੀਆ ਖਤਰਨਾਕ ਗਤੀਵਿਧੀ ਅਤੇ ਬੇਵਜਾਹ ਜ਼ਿੰਦਗੀਆਂ ਨੂੰ ਹੋਏ ਘਾਟੇ ਤੋਂ ਬੇਹੱਦ ਚਿੰਤਤ ਹਾਂ। ਚੀਨ ਸਰਕਾਰ ਨੂੰ ਕੌਮਾਂਤਰੀ ਨਿਯਮਾਂ ਮੁਤਾਬਕ ਗੁਆਂਢੀਆਂ ਨਾਲ ਵਿਵਾਦਾਂ ਨਾਲ ਨਜਿੱਠਣ ਦੌਰਾਨ ਉਕਸਾਉਣ ਅਤੇ ਰੋਹਬ ਦੇ ਰਸਤੇ ਵਰਤਣੇ ਬੰਦ ਕਰਨੇ ਚਾਹੀਦੇ ਹਨ।” ਇਲਿਓਨਿਸ ਤੋਂ ਡੈਮੋਕ੍ਰੇਟਿਕ ਸੰਸਦ ਮੈਂਬਰ ਨੇ ਕਿਹਾ ਕਿ ਚੀਨ ਸਰਕਾਰ ਨੂੰ ਆਪਣੇ ਸਰਹੱਦੀ ਵਿਵਾਦ ਨਾਲ ਜੁੜੇ ਸਵਾਲਾਂ ਦੇ ਹੱਲ ਲਈ ਵਿਚਾਰ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here