ਚੀਨ ਦੇ ਹੁਬੇਈ ਸੂਬੇ ਵਿਚ ਭਾਰੀ ਮੀਂਹ ਕਾਰਨ ਬੁੱਧਵਾਰ ਨੂੰ ਜ਼ਮੀਨ ਖਿਸਕਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਸਥਾਨਕ ਹੜ੍ਹ ਕੰਟਰੋਲ ਅਤੇ ਸੋਕਾ ਰਾਹਤ ਦਫਤਰ ਮੁਤਾਬਕ ਹੁਆਂਗਮੇਈ ਕਾਊਂਟੀ ਦੇ ਦਾਹੇ ਸ਼ਹਿਰ ਵਿਚ ਬੁੱਧਵਾਰ ਤੜਕੇ ਤਕਰੀਬਨ 4 ਵਜੇ ਜ਼ਮੀਨ ਖਿਸਕੀ। ਇਸ ਕਾਰਨ 9 ਲੋਕਾਂ ਦੀ ਮੌਤ ਹੋ ਗਈ।ਐਮਰਜੈਂਸੀ, ਜਨਤਕ ਸੁਰੱਖਿਆ, ਹਥਿਆਰਬੰਦ ਪੁਲਸ, ਮੈਡੀਕਲ ਅਤੇ ਹੋਰ ਵਿਭਾਗਾਂ ਦਾ ਬਚਾਅ ਦਲ ਘਟਨਾ ਵਾਲੇ ਸਥਾਨ ‘ਤੇ ਪੁੱਜ ਗਿਆ ਅਤੇ 40 ਤੋਂ ਵਧੇਰੇ ਪਿੰਡਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਹੈ। ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਬੁੱਧਵਾਰ ਸਵੇਰੇ ਕਾਊਂਟੀ ਵਿਚ ਭਾਰੀ ਮੀਂਹ ਪਿਆ ਅਤੇ 200 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਉੱਥੇ ਹੀ ਦਾਹੇ ਵਿਚ ਵੱਧ ਤੋਂ ਵੱਧ 353 ਮਿਲੀਮੀਟਰ ਦਰਜ ਕੀਤੀ ਗਈ।