ਚੀਨ ਦੀ ਦਾਦਾਗਿਰੀ ਦੇ ਦਿਨ ਹੋਣਗੇ ਖਤਮ, ਜਾਪਾਨੀ PM ਨੇ ਮੋਦੀ ਨੂੰ ਦਿੱਤਾ ਇਹ ਸੁਝਾਅ

0
115

ਏਸ਼ੀਆ ਵਿਚ ਚੀਨ ਦੀ ਵੱਧਦੀ ਦਾਦਾਗਿਰੀ ਨੂੰ ਰੋਕਣ ਲਈ ਜਾਪਾਨ ਅਤੇ ਭਾਰਤ ਆਪਣੇ ਸਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ। ਇਸ ਸਿਲਸਿਲੇ ਵਿਚ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਯੋਸ਼ਿਦੇ ਸੁਗਾ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਹੈ। ਸ਼ੁੱਕਰਵਾਰ ਨੂੰ ਹੋਈ ਗੱਲਬਾਤ ਦੌਰਾਨ ਪੀ. ਐੱਮ ਮੋਦੀ ਅਤੇ ਸੁਗਾ ਨੇ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਫੌਜੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਸਹਿਮਤੀ ਜਤਾਈ ਹੈ। ਉਥੇ, ਪੀ. ਐੱਮ. ਸੁਗਾ ਨੇ ਵੱਧਦੇ ਖਤਰੇ ਨੂੰ ਘੱਟ ਕਰਨ ਲਈ ‘ਕੁਆਡ’ ਦਾ ਸੁਝਾਅ ਦਿੱਤਾ ਹੈ।

ਕੁਆਡ ਨੂੰ ਮਜ਼ਬੂਤ ਬਣਾਉਣ ਦੀ ਤਿਆਰੀ ਵਿਚ ਜਾਪਾਨ
ਜਾਪਾਨੀ ਪੀ. ਐੱਮ. ਯੋਸ਼ਿਦੇ ਸੁਗਾ ਨੇ ਪੀ. ਐੱਮ. ਮੋਦੀ ਨੂੰ ਆਖਿਆ ਕਿ ਉਹ ਫ੍ਰੀ ਅਤੇ ਓਪਨ ਇੰਡ-ਪੈਸੇਫਿਕ ਰੀਜ਼ਨ ਲਈ ਭਾਰਤ-ਜਾਪਾਨ-ਆਸਟ੍ਰੇਲੀਆ ਅਤੇ ਯੂ. ਐੱਸ. ਵਿਚਾਲੇ ਸਹਿਯੋਗ ਨੂੰ ਵਧਾਉਣਾ ਚਾਹੁੰਦੇ ਹਨ। ਦੱਸ ਦਈਏ ਕਿ ਚੀਨ ਨਾਲ ਵੱਧਦੇ ਖਤਰਿਆਂ ਨੂੰ ਦੇਖਦੇ ਹੋਏ ਇਨਾਂ ਚਾਰ ਦੇਸ਼ਾਂ ਨੇ ਮਿਲ ਕੇ ਕੁਆਡ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਜਾਪਾਨੀ ਪੀ. ਐੱਮ. ਨੇ ਸੰਯੁਕਤ ਰਾਸ਼ਟਰ ਵਿਚ ਵੀ ਆਪਸੀ ਸਹਿਯੋਗ ਨੂੰ ਵਧਾਉਣ ਨੂੰ ਲੈ ਕੇ ਗੱਲਬਾਤ ਕੀਤੀ ਹੈ।

ਭਾਰਤੀ ਅਤੇ ਜਾਪਾਨੀ ਫੌਜ ਮੁਖੀ ਵੀ ਕਰ ਰਹੇ ਗੱਲਬਾਤ
ਚੀਨ ਤੋਂ ਖਤਰੇ ਨੂੰ ਦੇਖਦੇ ਹੋਏ ਭਾਰਤੀ ਅਤੇ ਜਾਪਾਨੀ ਆਰਮੀ ਚੀਫ ਵੀ ਲਗਾਤਾਰ ਇਕ ਦੂਜੇ ਦੇ ਸੰਪਰਕ ਵਿਚ ਹਨ। 14 ਸਤੰਬਰ ਨੂੰ ਹੀ ਜਾਪਾਨੀ ਫੌਜ ਦੇ ਚੀਫ ਸਟਾਫ ਜਨਰਲ ਯੂਸਾ ਨੇ ਭਾਰਤੀ ਫੌਜ ਮੁਖੀ ਜਨਰਲ ਐੱਮ. ਐੱਸ. ਨਰਵਣੇ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਦੋਹਾਂ ਫੌਜ ਪ੍ਰਮੁੱਖਾਂ ਨੇ ਇੰਡੋ-ਪੈਸੇਫਿਕ ਖੇਤਰ ਵਿਚ ਚੀਨ ਦੀ ਵੱਧਦੀ ਘੁਸਪੈਠ ਖਿਲਾਫ ਆਪਸੀ ਸਹਿਯੋਗ ਨੂੰ ਵਧਾਉਣ ‘ਤੇ ਸਹਿਮਤੀ ਜਤਾਈ ਸੀ।

ਭਾਰਤ ਨਾਲ ਜਾਪਾਨ ਨੇ ਕੀਤਾ ਵੱਡਾ ਰੱਖਿਆ ਸਮਝੌਤਾ
ਸਤੰਬਰ ਵਿਚ ਹੀ ਜਾਪਾਨ ਨੇ ਭਾਰਤ ਨਾਲ ਡਿਫੈਂਸ ਸੈਕਟਰ ਵਿਚ ਲਾਜ਼ਿਸਟਿਕ ਅਤੇ ਸਰਵਿਸੇਜ਼ ਲਈ ਵੱਡਾ ਸਮਝੌਤਾ ਕੀਤਾ ਸੀ। ਨਵੀਂ ਦਿੱਲੀ ਵਿਚ ਹੋਏ ਇਸ ਸਮਝੌਤੇ ਵਿਚ ਭਾਰਤ ਵੱਲੋਂ ਰੱਖਿਆ ਸਕੱਤਰ ਅਜੇ ਕੁਮਾਰ ਅਤੇ ਜਾਪਾਨ ਵੱਲੋਂ ਭਾਰਤ ਵਿਚ ਰਾਜਦੂਤ ਸੁਜੁਕੀ ਸਤੋਸ਼ੀ ਨੇ ਹਿੱਸਾ ਲਿਆ। ਇਸ ਸਮਝੌਤੇ ਦੇ ਤਹਿਤ ਹੁਣ ਭਾਰਤੀ ਫੌਜ ਜਾਪਾਨ ਤੋਂ ਅਤੇ ਜਾਪਾਨੀ ਫੌਜ ਤੋਂ ਆਪਣੀਆਂ ਜ਼ਰੂਰਤਾਂ ਦੇ ਸਮਾਨ ਦਾ ਸੌਖੇ ਤਰੀਕੇ ਨਾਲ ਆਦਾਨ-ਪ੍ਰਦਾਨ ਕਰ ਸਕੇਗੀ।

ਜਾਪਾਨੀ ਰੱਖਿਆ ਮੰਤਰੀ ਨੇ ਚੀਨ ਖਿਲਾਫ ਭਾਰਤ ਤੋਂ ਮੰਗਿਆ ਸੀ ਸਹਿਯੋਗ
ਪੂਰਬੀ ਚੀਨ ਸਾਗਰ ਵਿਚ ਚੀਨੀ ਜੰਗੀ ਬੇੜਿਆਂ ਦੀ ਵੱਧਦੀ ਘੁਸਪੈਠ ਤੋਂ ਪਰੇਸ਼ਾਨ ਹੋ ਕੇ ਜਾਪਾਨ ਦੇ ਰੱਖਿਆ ਮੰਤਰੀ ਤਾਰੋ ਕੋਨੋ ਨੇ ਭਾਰਤ ਨੂੰ ਵਿਆਪਕ ਖੇਤਰੀ ਤੰਤਰ ਬਣਾਉਣ ਦਾ ਸੁਝਾਅ ਦਿੱਤਾ ਸੀ। ਉਨ੍ਹਾਂ ਆਖਿਆ ਕਿ ਰੱਖਿਆ ਮੰਤਰੀ ਹੋਣ ਦੇ ਨਾਤੇ ਵਿਚ ਮੈਂ ਇਹ ਆਖਣਾ ਚਾਹੁੰਦਾ ਹਾਂ ਕਿ ਚੀਨ, ਜਾਪਾਨ, ਲਈ ਸੁਰੱਖਿਆ ਖਤਰਾ ਬਣਾ ਗਿਆ ਹੈ। ਜਾਪਾਨੀ ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਕੋਲ ਸਮਰੱਥਾ ਵੀ ਅਤੇ ਉਸ ਦਾ ਇਹ ਇਰਾਦਾ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇੰਡੋ-ਪੈਸੇਫਿਕ ਖੇਤਰ ਵਿਚ ਭਾਰਤ ਜਾਪਾਨ ਸਹਿਯੋਗ ਕਰਨ।

LEAVE A REPLY

Please enter your comment!
Please enter your name here