ਚੀਨ ਦੀ ਤਾਨਾਸ਼ਾਹੀ: ਈਸਾਈ ਭਾਈਚਾਰੇ ਨੂੰ ਘਰਾਂ ‘ਚੋਂ ਯਿਸੂ ਮਸੀਹ ਦੀ ਤਸਵੀਰ ਹਟਾਉਣ ਦੇ ਆਦੇਸ਼

0
225

ਹਰੇਕ ਖੇਤਰ ਅਤੇ ਮਾਮਲੇ ਵਿਚ ਚੀਨ ਦੀ ਤਾਨਾਸ਼ਾਹੀ ਕਿਸੇ ਤੋਂ ਲੁਕੀ ਨਹੀਂ। ਭਾਵੇਂ ਉਹ ਕੋਰੋਨਾ ਸਬੰਧੀ ਅੰਕੜੇ ਲੁਕਾਉਣ ਦਾ ਦੋਸ਼ ਹੋਵੇ ਜਾ ਧਾਰਮਿਕ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣਾ ਹੋਵੇ। ਚੀਨ ਦੀ ਤਾਨਾਸ਼ਾਹੀ ਸਰਕਾਰ ਨੇ ਮੁਸਲਿਮ ਭਾਈਚਾਰੇ ਦੇ ਬਾਅਦ ਹੁਣ ਈਸਾਈਆਂ ਨੂੰ ਆਪਣੀ ਨਿਸ਼ਾਨੇ ‘ਤੇ ਲੈ ਲਿਆ ਹੈ। ਚੀਨ ਨੇ ਆਪਣੇ ਦੇਸ਼ ਦੇ ਈਸਾਈਆਂ ਨੂੰ ਆਦੇਸ਼ ਦਿੱਤਾ ਹੈਕਿ ਉਹ ਆਪਣੇ ਘਰਾਂ ਵਿਚੋਂ ਪ੍ਰਭੂ ਯਿਸੂ ਮਸੀਹ ਦੀ ਤਸਵੀਰ ਅਤੇ ਕਰਾਸ ਦੇ ਚਿੰਨ੍ਹਾਂ ਨੂੰ ਤੁਰੰਤ ਹਟਾ ਦੇਣ। ਚੀਨ ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਯਿਸੂ ਮਸੀਹ ਦੀ ਤਸਵੀਰ ਨੂੰ ਹਟਾ ਕੇ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਦੀ ਤਸਵੀਰ ਆਪਣੇ ਘਰ ਵਿਚ ਲਗਾਉਣ। ਖਾਸ ਤੌਰ ‘ਤੇ ਕਮਿਊਨਿਸਟ ਪਾਰਟ ਦੇ ਬਾਨੀ ਮਾਓਤਸੇ ਅਤੇ ਵਰਤਮਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਤਸਵੀਰ ਲਗਾਉਣ ਦੀ ਗੱਲ ਕਹੀ ਗਈ ਹੈ। ਇਹੀ ਨਹੀਂ ਕੁਝ ਦਿਨ ਪਹਿਲਾਂ ਚਾਰ ਰਾਜਾਂ ਵਿਚ ਸੈਂਕੜੇ ਚਰਚਾਂ ਦੇ ਬਾਹਰੋਂ ਧਾਰਮਿਕ ਪ੍ਰਤੀਕ ਚਿੰਨ੍ਹ ਹਟਾਏ ਗਏ ਸੀ। ਇੱਥੇ ਦੱਸ ਦਈਏ ਕਿ ਚੀਨ ਵਿਚ 7 ਕਰੋੜ ਈਸਾਈ ਰਹਿੰਦੇ ਹਨ। ਚੀਨ ਦੇ ਇਸ ਕਦਮ ਨੂੰ ਰੇਡੀਓ ਫ੍ਰੀ ਏਸ਼ੀਆ ਦੀ ਇਕ ਰਿਪੋਰਟ ਵਿਚ ਉਜਾਗਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਚਰਚਾਂ ਨੂੰ ਆਪਣੇ ਨਿਸ਼ਾਨੇ ‘ਤੇ ਲੈ ਚੁੱਕੀ ਚੀਨੀ ਸਰਕਾਰ ਹੁਣ ਈਸਾਈਆਂ ਦੇ ਘਰਾਂ ਵਿਚੋਂ ਵੀ ਧਾਰਮਿਕ ਪ੍ਰਤੀਕ ਚਿੰਨ੍ਹਾਂ ਨੂੰ ਹਟਾਉਣ ਦੀ ਕੋਸਿਸ਼ ਕਰ ਰਹੀ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈਕਿ ਚੀਨ ਆਪਣੇ ਇੱਥੇ ਕਿਸੇ ਵੀ ਧਰਮ ਨੂੰ ਮਨਜ਼ੂਰੀ ਨਹੀਂ ਦੇਣਾ ਚਾਹੁੰਦਾ। ਇਸ ਲਈ ਚੀਨੀ ਸਰਕਾਰ ਵੱਲੋਂ ਅਜਿਹੇ ਕਦਮ ਚੁੱਕੇ ਜਾ ਰਹੇ ਹਨ। ਚੀਨ ਦੇ ਹੁਆਨਾਨ ਸੂਬੇ ਵਿਚ ਪਿਛਲੇ ਸ਼ਨੀਵਾਰ ਅਤੇ ਐਤਵਾਰ ਨੂੰ ਕਾਫੀ ਹੰਗਾਮਾ ਹੋਇਆ। ਇੱਥੇ ਸ਼ਿਵਾਨ ਚਰਚ ਦੇ ਬਾਹਰ ਕਰਾਸ ਚਿੰਨ੍ਹ ਹਟਾਉਣ ਨੂੰ ਕਿਹਾ ਗਿਆ, ਜਿਸ ਦੇ ਬਾਅਦ ਉੱਥੇ ਵੱਡੀ ਗਿਣਤੀ ਵਿਚ ਲੋਕ ਵਿਰੋਧ ਕਰਨ ਲੱਗੇ ਪਰ ਪੁਲਸ ਨੇ ਉਹਨਾਂ ਦੀ ਆਵਾਜ਼ ਦਬਾ ਦਿੱਤੀ। ਪਿਛਲੇ ਸਾਲ ਜਿਨਪਿੰਗ ਸਰਕਾਰ ਨੇ ਧਾਰਮਿਕ ਕਿਤਾਬਾਂ ਦੇ ਅਨੁਵਾਦ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਸੀ। ਇਸ ਆਦੇਸ਼ ਨੂੰ ਨਾ ਮੰਨਣ ਵਾਲਿਆਂ ਨੂੰ ਸਜ਼ਾ ਦੀ ਧਮਕੀ ਵੀ ਦਿੱਤੀ ਗਈ। ਇਸ ਦੇ ਇਲਾਵਾ ਸ਼ਿਨਜਿਆਂਗ ਸੂਬੇ ਵਿਚ ਚੀਨੀ ਸਰਕਾਰ ‘ਤੇ ਲੱਖਾਂ ਮੁਸਲਿਮਾਂ ਨੂੰ ਕੈਦ ਕਰਨ ਦੇ ਦੋਸ਼ ਲੱਗਦੇ ਰਹੇ ਹਨ।

LEAVE A REPLY

Please enter your comment!
Please enter your name here