ਚੀਨ ਦਾ ਰਾਸ਼ਟਰੀ ਸੁਰੱਖਿਆ ਕਾਨੂੰਨ ਅਮਲ ’ਚ ਆਉਂਦੇ ਹੀ ਹਾਂਗਕਾਂਗ ’ਚ 200 ਪ੍ਰਦਰਸ਼ਨਕਾਰੀ ਗ੍ਰਿਫਤਾਰ

0
369

ਹਾਂਗਕਾਂਗ ’ਚ 1 ਜੁਲਾਈ ਤੋਂ ਚੀਨ ਦਾ ਵਿਵਾਦਪੂਰਨ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਹੋ ਗਿਆ ਹੈ। ਇਸ ਤੋਂ ਬਾਅਦ ਸ਼ਹਿਰ ਭਰ ’ਚ ਪ੍ਰਦਰਸ਼ਨ ਸ਼ੁਰੂ ਹੋ ਗਏ। ਹਾਂਗਕਾਂਗ ਦੀਆਂ ਸੜਕਾਂ ’ਤੇ ਲੋਕਤਾਂਤਰਿਕ ਪ੍ਰਦਰਸ਼ਨਕਾਰੀਆਂ ਨੇ ਨਵੇਂ ਕਾਨੂੰਨ ਦੇ ਵਿਰੋਧ ’ਚ ਰੈਲੀਆਂ ਕੱਢੀਆਂ। ਹਜ਼ਾਰਾਂ ਲੋਕ ਰੈਲੀ ’ਚ ਸ਼ਾਮਲ ਹੋਏ ਅਤੇ ‘ਅਖੀਰ ਤਕ ਵਿਰੋਧ’ ਅਤੇ ‘ਹਾਂਗਕਾਂਗ ਆਜ਼ਾਦੀ’ ਵਰਗੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਜੇਲ ਜਾਣ ਦਾ ਡਰ ਹੈ, ਪਰ ਇਨਸਾਫ ਦਾ ਖਾਤਿਰ ਵਿਰੋਧ ਕਰਨਾ ਜ਼ਰੂਰੀ ਹੈ।

ਸਰਕਾਰ ਨੇ ਵਿਰੋਧ ਨੂੰ ਦੇਖਦੇ ਹੋਏ ਪਹਿਲਾਂ ਹੀ ਹਰ ਥਾਂ ਪੁਲਸ ਤੈਨਾਤ ਕਰ ਦਿੱਤੀ ਸੀ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਲੋਕਾਂ ਇਥੋਂ ਤਕ ਕਿ ਪੱਤਰਕਾਰਾਂ ’ਤੇ ਵੀ ਪੇਪਰ ਸਪ੍ਰੇ ਅਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ। ਹਾਂਗਕਾਂਗ ’ਚ ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਅਮਲ ’ਚ ਆਉਂਦੇ ਹੀ ਪ੍ਰਦਰਸ਼ਨਕਾਰੀਆਂ ’ਤੇ ਮੁਸੀਬਤ ਆਉਣੀ ਸ਼ੁਰੂ ਹੋ ਗਈ ਹੈ। ਹਾਂਗਕਾਂਗ ਪੁਲਸ ਨੇ ਪਹਿਲੇ ਹੀ ਦਿਨ 2 ਸ਼ੱਕੀਆਂ ਸਮੇਤ 70 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਹੋਏ ਸਾਰੇ ਲੋਕਾਂ ਨੂੰ ਜੇਲ ’ਤ ਲੰਬਾ ਸਮਾਂ ਬਿਤਾਉਣਾ ਪੈ ਸਕਦਾ ਹੈ। ਇਹੋ ਨਹੀਂ, ਹਾਂਗਕਾਂਗ ਪੁਲਸ ਨੇ ਪ੍ਰਦਰਸ਼ਨਕਾਰੀਆਂ ’ਤੇ ‘ਰਾਜਦ੍ਰੇਹ’ ਦੀ ਸਾਜ਼ਿਸ਼ ਲਈ ਕਾਰਵਾਈ ਹੋਣ ਦੀ ਗੱਲ ਵੀ ਕਹੀ। ਪ੍ਰਦਰਸ਼ਨਕਾਰੀਆਂ ਨੂੰ ਰੋਕ ਰਹੀ ਪੁਲਸ ਦੇ ਹੱਥ ’ਚ ਇਕ ਬੈਂਗਨੀ ਰੰਗ ਦਾ ਬੈਨਰ ਵੀ ਸੀ। ਉਸ ਬੈਨਰ ’ਤੇ ਲਿਖਿਆ ਸੀ ਕਿ ਤੁਸੀਂ ਲੋਕਾਂ ਨੇ ਝੰਡੇ ਅਤੇ ਬੈਨਰ ’ਚ ਜੋ ਨਾਅਰੇ ਲਿਖੇ ਹਨ ਜਾਂ ਨਾਅਰੇ ਲਗਾ ਰਹੋ ਹੇ, ਉਹ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਅਪਰਾਧ ਹੈ। ਚੀਨ ਅਤੇ ਹਾਂਗਕਾਂਗ ਦੇ ਅਧਿਕਾਰੀਆਂ ਨੇ ਦੁਹਰਾਇਆ ਹੈ ਕਿ ਕਾਨੂੰਨ ਕੁਝ ਸੰਕਟਮੋਚਨਾਂ ਦੇ ਉਦੇਸ਼ ਨਾਲ ਹੈ ਅਤੇ ਇਹ ਅਧਿਕਾਰਾਂ ਅਤੇ ਆਜ਼ਾਦੀ ਨੂੰ ਪ੍ਰਭਾਵਿਤ ਨਹੀਂ ਕਰੇਗਾ, ਨਾ ਹੀ ਨਿਵੇਸ਼ਕ ਹਿੱਤਾਂ ਨੂੰ। ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕਾਰਵਾਈ ਲਈ ਹਾਂਗਕਾਂਗ ਪੁਲਸ ਨੂੰ ਬਹੁਤ ਆਲੋਚਾ ਝੱਲਣੀ ਪਈ ਹੈ। ਇਸ ਤਰ੍ਹਾਂ ਦੇ ਦ੍ਰਿਸ਼ ਹਾਂਗਕਾਂਗ ’ਚ ਪਿਛਲੇ ਸਾਲ ਹੋਏ ਪ੍ਰਦਰਸ਼ਨਾਂ ਦੌਰਾਨ ਵੀ ਦੇਖਣ ਨੂੰ ਮਿਲੇ ਸਨ।

ਪਹਿਲੀ ਗ੍ਰਿਫਤਾਰੀ

ਰੈਲੀ ’ਚ ਲੋਕਾਂ ਨੇ ਵਿਰੋਧ ਦੇ ਕਈ ਬੈਨਰ ਵੀ ਲਹਿਰਾਏ। ਇਕ ਵਿਅਕਤੀ, ਜਿਸਦੇ ਕੋਲ ਹਾਂਗਕਾਂਗ ਦੀ ਆਜ਼ਾਦੀ ਦਾ ਇਕ ਝੰਡਾ ਸੀ, ਨਵੇਂ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਹੋਣ ਵਾਲਾ ਪਹਿਲਾ ਵਿਅਕਤੀ ਬਣ ਗਿਆ।

ਹਾਂਗਕਾਂਗ ਦੇ ਲੋਕ ਹੁਣ ਪ੍ਰਦਰਸ਼ਨ ਨਹੀਂ ਕਰ ਸਕਣਗੇ

ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਇਸ ਕਾਨੂੰਨ ਨੂੰ ਨੈਸ਼ਨਲ ਪੀਪੁਲਸ ਕਾਂਗਰਸ ਸਟੈਡਿੰਗ ਕਮੇਟੀ ਨੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਪਾਸ ਕੀਤਾ ਹੈ। ਕਾਨੂੰਨ ਦੇ ਤਹਿਤ ਹਾਂਗਕਾਂਗ ’ਚ ਦੇਸ਼ਦ੍ਰੋਹ, ਅੱਦਵਾਦ, ਵਿਦੇਸ਼ੀ ਦਖਲ ਅਤੇ ਵਿਰੋਧ ਕਰਨ ਵਰਗੀਆਂ ਸਰਗਰਮੀਆਂ ਲਈ ਦੋਸ਼ੀ ਵਿਅਕਤੀ ਨੂੰ ਜ਼ਿਆਦਾ ਤੋਂ ਜ਼ਿਆਦਾ ਉਮਰਕੈਦ ਦੀ ਸਜ਼ਾ ਦਾ ਪ੍ਰਾਵਧਾਨ ਹੋਵੇਗਾ।

ਕੈਰੀ ਲਾਮ ਨੇ ਨਵੇਂ ਸੁਰੱਖਿਆ ਕਾਨੂੰਨ ਦਾ ਕੀਤਾ ਸਮਰਥਨ

ਹਾਂਗਕਾਂਗ ਦੀ ਨੇਤਾ ਕੈਰੀ ਲਾਮ ਨੇ ਨਵੇਂ ਸੁਰੱਖਿਆ ਕਾਨੂੰਨ ਦਾ ਸਮਰਥਨ ਕੀਤਾ ਹੈ। ਬੁੱਧਵਾਰ ਨੂੰ ਉਪਨਿਵੇਸ਼ੀ ਬ੍ਰਿਟੇਨ ਵਲੋਂ ਇਸ ਅਰਧ-ਖੁਦਮੁਖਿਆਰ ਖੇਤਰ ਨੂੰ ਸੌਂਪੇ ਜਾਣ ਦੀ 23ਵੀਂ ਵਰ੍ਹੇਗੰਢ ’ਤੇ ਉਨ੍ਹਾਂ ਨੇ ਕਿਹਾ ਕਿ ਹਾਂਗਕਾਂਗ ਦੀ ਸਥਿਰਤਾ ਨੂੰ ਬਣਾਈ ਰੱਖਣ ਲਈ ਇਹ ਫੈਸਲਾ ਜ਼ਰੂਰੀ ਸੀ ਅਤੇ ਸਮਾਂ ਰਹਿੰਦਿਆਂ ਲਿਆ ਗਿਆ। ਉਧਰ, ਲੋਕਤੰਤਰ ਸਮਰਥਕ ਰਾਜਨੀਤਕ ਦਲ ‘ਦਿ ਲੀਗ ਆਫ ਸੋਸ਼ਲ ਡੈਮੋਕ੍ਰੇਟਸ’ ਨੇ ਲਾਮ ਦੇ ਭਾਸ਼ਣ ਤੋਂ ਪਹਿਲਾਂ ਇਕ ਰੈਲੀ ਕੱਢੀ। ਇਸ ਵਿਚ ਭਾਗ ਲੈਣ ਵਾਲੇ ਲੋਕਾਂ ਨੇ ਸਿਆਸੀ ਸੁਧਾਰ ਅਤੇ ਪੁਲਸ ਅੱਤਿਆਚਾਰਾਂ ਦੀ ਜਾਂਚ ਦੀ ਮੰਗ ਕੀਤੀ।

LEAVE A REPLY

Please enter your comment!
Please enter your name here