ਚੀਨ ‘ਚ ਭਾਰੀ ਮੀਂਹ ਕਾਰਨ 12 ਲੋਕਾਂ ਦੀ ਮੌਤ, ਕਈ ਲਾਪਤਾ

0
120

ਚੀਨ ਵਿਚ ਸਿਚੁਆਨ ਸੂਬੇ ਦੇ ਮਿਆਨਿੰਗ ਵਿਚ ਭਾਰੀ ਮੀਂਹ ਪੈਣ ਕਾਰਨ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਤੇ ਹੋਰ 10 ਲੋਕ ਲਾਪਤਾ ਹੋ ਗਏ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਸੂਬਾ ਸਰਕਾਰ ਮੁਤਾਬਕ ਸ਼ੁੱਕਰਵਾਰ ਤਕ ਭਾਰੀ ਮੀਂਹ ਕਾਰਨ ਯੀਹਾਈ ਟਾਊਨਸ਼ਿਪ ਵਿਚ ਹੜ੍ਹ ਆ ਗਿਆ, ਜਿੱਥੇ 10 ਲੋਕਾਂ ਦੀ ਹੜ੍ਹ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ ਜਦਕਿ ਹੋਰ 7 ਲੋਕ ਲਾਪਤਾ ਹੋ ਗਏ। 

ਗਓਯਾਂਗ ਉਪ ਜ਼ਿਲ੍ਹਾ ਵਿਚ ਹੜ੍ਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 3 ਲਾਪਤਾ ਹੋ ਗਏ। ਹਾਈਵੇਅ ਦੇ ਨੁਕਸਾਨੇ ਜਾਣ ਕਾਰਨ ਦੋ ਵਾਹਨ ਨਦੀ ਵਿਚ ਡੁੱਬ ਗਏ। ਯੀਹਾਈ ਅਤੇ ਗਓਯਾਂਗ ਵਿਚ ਭਾਰੀ ਮੀਂਹ ਕਾਰਨ 9,880 ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ। ਮੀਂਹ ਕਾਰਨ ਸੜਕਾਂ ਨਾਲੋਂ ਸੰਪਰਕ ਟੁੱਟ ਗਿਆ ਅਤੇ ਘਰਾਂ ਤੇ ਫਸਲਾਂ ਨੂੰ ਕਾਫੀ ਨੁਕਸਾਨ ਪੁੱਜਾ। ਕੁੱਲ 7,705 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।  ਰਾਹਤ ਤੇ ਬਚਾਅ ਕਾਰਜ ਅਜੇ ਜਾਰੀ ਹੈ।

LEAVE A REPLY

Please enter your comment!
Please enter your name here