ਚੀਨ ‘ਚ ਠੱਪ ਹੋਏ ਕੋਰੋਨਾ ਟ੍ਰੈਕਿੰਗ ਐਪ

0
129

ਚੀਨ ਦੇ ਟ੍ਰੈਕ ਅਤੇ ਟ੍ਰੇਸ ਸਿਸਟਮ ਵਿਚ ਗੜਬੜੀ ਆਉਣ ਕਾਰਨ ਸ਼ੁੱਕਰਵਾਰ ਸਵੇਰੇ ਬੀਜ਼ਿੰਗ ਵਿਚ ਬਹੁਤ ਸਾਰੇ ਲੋਕ ਜਨਤਕ ਪਰਿਵਹਨ ਸਾਧਨਾਂ ਦਾ ਇਸਤੇਮਾਲ ਨਹੀਂ ਕਰ ਪਾਏ। ਚੀਨ ਦੇ ਸਰਕਾਰੀ ਪ੍ਰਸਾਰਕ ਸੀ. ਸੀ. ਟੀ. ਵੀ. ਮੁਤਾਬਕ, ਬੀਜ਼ਿੰਗ ਹੈਲਥ ਕਿੱਟ ਐਪ ਨੇ ਵੀ-ਚੈੱਟ ਮੈਸੇਂਜਰ ‘ਤੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਐਪ ਨਾਲ ਉਨਾਂ ਯੂਜਰਾਂ ਨੂੰ ਗ੍ਰੀਨ ਕਾਰਡ ਮਿਲਦਾ ਹੈ ਜੋ ਕੋਰੋਨਾ ਤੋਂ ਪ੍ਰਭਾਵਿਤ ਨਹੀਂ ਹੁੰਦੇ। ਐਪ ਕਰੀਬ 2 ਘੰਟਿਆਂ ਤੱਕ ਬੰਦ ਰਿਹਾ। ਸ਼ਹਿਰ ਦੇ ਆਈ. ਟੀ. ਬਿਊਰੋ ਨੇ ਖੇਦ ਜਤਾਉਂਦੇ ਹੋਏ ਕਿਹਾ ਹੈ ਕਿ ਉਹ ਸਿਸਟਮ ਨੂੰ ਬਿਹਤਰ ਕਰਨਗੇ।ਬੀਜ਼ਿੰਦ ਸਮੇਤ ਕਈ ਸ਼ਹਿਰਾਂ ਵਿਚ ਭੀੜਭਾੜ ਵਾਲੇ ਇਲਾਕਿਆਂ ਵਿਚ ਜਾਣ ਲਈ ਗ੍ਰੀਨ ਕਾਰਡ ਲਾਜ਼ਮੀ ਕੀਤਾ ਗਿਆ ਹੈ। ਇਕ ਤਰ੍ਹਾਂ ਨਾਲ ਇਹ ਭਾਰਤ ਵਿਚ ਅਰੋਗਿਆ ਸੇਤੂ ਐਪ ‘ਤੇ ਦਿੱਖਣ ਵਾਲੇ ਗ੍ਰੀਨ ਸਟੇਟੱਸ ਦੇ ਵਾਂਗ ਹੀ ਹੈ। ਅਜਿਹੇ ਕਈ ਸੈੱਟ-ਅਪ ਦਫਤਰਾਂ ਅਤੇ ਘੁੰਮਣ ਫਿਰਨ ਦੀਆਂ ਥਾਂਵਾਂ ‘ਤੇ ਲੱਗੇ ਹੋਏ ਹਨ, ਜਿਸ ਨੂੰ ਸਕੈਨ ਕਰਨ ਤੋਂ ਬਾਅਦ ਐਂਟਰੀ ਦੀ ਇਜਾਜ਼ਤ ਹੁੰਦੀ ਹੈ। ਦੱਸ ਦਈਏ ਕਿ ਹੁਣ ਤੱਕ ਚੀਨ ਵਿਚ ਕੋਰੋਨਾ ਦੇ 83,542 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 4,634  ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 78,499 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਦੂਜੇ ਪਾਸੇ ਅਮਰੀਕਾ ਸਣੇ ਕਈ ਦੇਸ਼ਾਂ ਵੱਲੋਂ ਚੀਨ ‘ਤੇ ਪੂਰੀ ਦੁਨੀਆ ਵਿਚ ਕੋਰੋਨਾ ਫੈਲਾਉਣ ਦੇ ਦੋਸ਼ ਲਾਏ ਗਏ ਹਨ ਪਰ ਚੀਨ ਨੇ ਇਸ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ਼ ਕੀਤਾ ਹੈ।

LEAVE A REPLY

Please enter your comment!
Please enter your name here