ਚੀਨ ਅਤੇ ਕੋਰੋਨਾ ‘ਤੇ ਕੀਤਾ ਸੀ ਅਲਰਟ ਪਰ ਮੋਦੀ ਸਰਕਾਰ ਮੇਰੀ ਸੁਣਨ ਨਹੀਂ ਤਿਆਰ ਨਹੀਂ : ਰਾਹੁਲ ਗਾਂਧੀ

0
96

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਕਿਸੇ ਵੀ ਸੰਕਟ ਨੂੰ ਲੈ ਕੇ ਉਨ੍ਹਾਂ ਦੀ ਚਿਤਾਵਨੀ ‘ਤੇ ਗੌਰ ਕਰਨ ਨੂੰ ਤਿਆਰ ਨਹੀਂ ਹੈ ਅਤੇ ਦੇਸ਼ ਦੀ ਜਨਤਾ ਨੂੰ ਖਤਰੇ ‘ਚ ਪਾ ਰਹੀ ਹੈ। ਰਾਹੁਲ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ,”ਮੈਂ ਉਨ੍ਹਾਂ ਨੂੰ ਕੋਵਿਡ-19 ਅਤੇ ਆਰਥਿਕ ਸਥਿਤੀ ਨੂੰ ਲੈ ਕੇ ਚਿਤਾਵਨੀ ਦਿੱਤੀ। ਉਨ੍ਹਾਂ ਨੇ ਇਸ ਨੂੰ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਦੇਸ਼ ‘ਚ ਡੂੰਘਾ ਸੰਕਟ ਆਇਆ। ਮੈਂ ਉਨ੍ਹਾਂ ਨੂੰ ਚੀਨ ਨੂੰ ਲੈ ਕੇ ਸਾਵਧਾਨ ਕਰ ਰਿਹਾ ਹਾਂ ਪਰ ਉਹ ਇਸ ਚਿਤਾਵਨੀ ਨੂੰ ਨਕਾਰ ਰਹੇ ਹਨ।”ਦੱਸਣਯੋਗ ਹੈ ਕਿ ਕਾਂਗਰਸ ਨੇਤਾ ਵਾਰ-ਵਾਰ ਸਰਕਾਰ ਨੂੰ ਚੀਨੀ ਸੰਕਟ ਨੂੰ ਲੈਕੇ ਸਾਵਧਾਨ ਕਰ ਰਹੇ ਹਨ ਅਤੇ ਲਗਭਗ ਹਰ ਦਿਨ ਸਰਹੱਦ ‘ਤੇ ਚੀਨ ਦੇ ਰੂਪ ‘ਚ ਖੜ੍ਹੇ ਖਤਰੇ ਨਾਲ ਨਜਿੱਠਣ ਲਈ ਸਰਕਾਰ ‘ਤੇ ਦਬਾਅ ਬਣਾ ਰਹੇ ਹਨ। ਰਾਹੁਲ ਚੀਨੀ ਫੌਜ ਦੀ ਘੁਸਪੈਠ ਨੂੰ ਲੈ ਕੇ ਵੀ ਪਿਛਲੇ ਕੁਝ ਹਫ਼ਤਿਆਂ ਤੋਂ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ। ਹਾਲ ਹੀ ‘ਚ ਭਾਜਪਾ ਨੇ ਦੋਸ਼ ਲਗਾਇਆ ਸੀ ਕਿ ਰਾਹੁਲ ਗਾਂਧੀ ਫੌਜ ਦਾ ਮਨੋਬਲ ਘਟਾ ਰਹੇ ਹਨ।

LEAVE A REPLY

Please enter your comment!
Please enter your name here