ਚੀਨੀ ਪੈਸੇ ਨਾਲ ‘ਬੈਲਟ ਐਂਡ ਰੋਡ ਗੇਮ’ ’ਚ ਮੁੜ ਪਰਤਿਆ ਪਾਕਿ

0
296

ਚੀਨੀ ਪੈਸੇ ਨਾਲ ਪਾਕਿਸਤਾਨ ਇਕ ਵਾਰ ਫਿਰ ‘ਬੈਲਟ ਐਂਡ ਰੋਡ ਗੇਮ’ ’ਚ ਵਾਪਸ ਪਰਤ ਆਇਆ ਹੈ। ਚੀਨ ਦੇ ‘ਬੈਲਟ ਐਂਡ ਰੋਡ’ ਪ੍ਰੋਗਰਾਮ ਨੇ ਪਿਛਲੇ ਮਹੀਨੇ 11 ਬਿਲੀਅਨ ਡਾਲਰ ਦੇ ਪ੍ਰਾਜੈਕਟਾਂ ਨਾਲ ਪਾਕਿਸਤਾਨ ’ਚ ਨਵਾਂ ਜੀਵਨ ਪਾਇਆ ਹੈ, ਜੋ ਇਕ ਸਾਬਕਾ ਲੈਫਟੀਨੈਂਟ ਜਨਰਲ ਵਲੋਂ ਸੰਚਾਲਿਤ ਹੈ। ਇਸ ਪ੍ਰੋਗਰਾਮ ਨੇ ਬੁਨੀਆਦੀ ਢਾਂਚੇ ਦੀ ਯੋਜਨਾ ਨੂੰ ਮਜ਼ਬੂਤ ਕੀਤਾ ਹੈ ਜਿਸਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਈ ਸਾਲ ਪਹਿਲਾਂ ਮਨਜ਼ੂਰ ਕੀਤਾ ਸੀ। ਚੀਨ ਅਤੇ ਪਾਕਿਸਤਾਨ ਨੇ 3.9 ਅਰਬ ਡਾਲਰ ਦੀ ਲਾਗਤ ਵਾਲੇ 2 ਪਨਬਿਜਲੀ ਪ੍ਰਾਜੈਕਟਾਂ ਲਈ 25 ਜੂਨ ਅਤੇ 6 ਜੁਲਾਈ ਨੂੰ ਸੌਦਿਆਂ ’ਤੇ ਦਸਤਖਤ ਕੀਤੇ। ਇਸ ਤੋਂ ਇਲਾਵਾ ਦੱਖਣ ਏਸ਼ੀਆਈ ਰਾਸ਼ਟਰ ਦੇ ਬਸਤੀਵਾਦੀ ਯੁੱਗ ਦੇ ਰੇਵਲੇ ਨੂੰ ਮੁੜ ਸੁਰਜੀਤ ਕਰਨ ਲਈ 7.2 ਅਰਬ ਡਾਲਰ ਦੇ ਰੇਲ ਪ੍ਰਾਜੈਕਟਾਂ ’ਤੇ ਵੀ ਸਾਈਨ ਕੀਤੇ। ਇਹ ਪ੍ਰਾਜੈਕਟ ਪਾਕਿਸਤਾਨ ’ਚ ਸਭ ਤੋਂ ਮਹਿੰਗਾ ਚੀਨੀ ਪ੍ਰਾਜੈਕਟ ਹੈ।

ਇਮਰਾਨ ਖਾਨ ਦੀ ਸਰਕਾਰ ਨੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਅਥਾਰਿਟੀ ਚਲਾਉਣ ਲਈ ਪਿਛਲੇ ਸਾਲ ਅਸੀਮ ਸਲੀਮ ਬਾਜਵਾ ਨੂੰ ਨਿਯੁਕਤ ਕੀਤਾ ਸੀ, ਜੋ ਬਿਜਲੀ ਪਲਾਂਟਾਂ ਨਾਲ ਰਾਜਮਾਰਗਾਂ ਤਕ ਦੇ ਪ੍ਰਾਜੈਕਟਾਂ ’ਚ 70 ਬਿਲੀਅਨ ਡਾਲਰ ਤੋਂ ਜ਼ਿਆਦਾ ਦੀ ਦੇਖਰੇਖ ਕਰ ਰਹੇ ਹਨ। ਅਪ੍ਰੈਲ ਦੇ ਅਖੀਰ ’ਚ ਇਹ ਖਾਨ ਦੇ ਮੰਤਰੀਮੰਡਲ ’ਚ ਵੀ ਸਾਮਲ ਹੋ ਗਏ। ਉਹ ਦੇਸ਼ ’ਚ ਇਕ ਦਰਜਨ ਤੋਂ ਜ਼ਿਆਦਾ ਸਾਬਕਾ ਅਤੇ ਮੌਜੂਦਾ ਫੌਜੀ ਅਧਿਕਾਰੀਆਂ ਵਿਚੋਂ ਇਕ ਮੁੱਖ ਰਹੇ ਹਨ। ਚੀਨੀ ਵਿੱਤ ਪੋਸ਼ਣ ਨੇ ਪਾਕਿਸਤਾਨ ਨੂੰ ਬਿਜਲੀ ਦੀ ਕਮੀ ਤੋਂ ਛੁਟਕਾਰਾ ਦਿਵਾਇਆ ਹੈ। ਫਿਰ ਵੀ ਕੁਝ ਨਿਵੇਸ਼ਾਂ ਦਾ ਕੰਮ ਖਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਰੁੱਕ ਗਿਆ ਸੀ। 2018 ’ਚ ਕੋਈ ਨਵੇਂ ਪ੍ਰਾਜੈਕਟ ਦਾ ਐਲਾਨ ਨਹੀਂ ਕੀਤਾ ਗਿਆ ਅੇਤ 2019 ’ਚ ਬਹੁਤ ਘੱਚ ਹੋਈ।

ਉਂਝ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 2013 ’ਚ ਪਹਿਲ ਕੀਤੀ ਸੀ ਇਸ ਲਈ ਵਿਸ਼ਵ ਬੈਂਕ ਦਾ ਅਨੁਮਾਨ ਹੈ ਕਿ ਲਗਭਗ 575 ਬਿਲੀਅਨ ਡਾਲਰ ਮੁੱਲ ਦੇ ਊਰਜਾ ਪਲਾਂਟ, ਰੇਲਵੇ, ਸੜਕਾਂ, ਬੰਦਰਗਾਹ ਅਤੇ ਹੋਰ ਪ੍ਰਾਜੈਕਟ ਦੁਨੀਆ ਭਰ ’ਚ ਕੰਮ ਕਰ ਰਹੇ ਹਨ ਜਾਂ ਬਣਾਏ ਗਏ ਹਨ। ਇਸਦੀ ਚਾਲ ਹਾਲ ਹੀ ਵਿਚ ਮੱਠੀ ਪੈ ਗਈ ਹੈ।ਦੋਸ਼ ਇਹ ਲਗਾਇਆ ਗਿਆ ਕਿ ਚੀਨ ਆਪਣੇ ਸਿਆਸੀ ਅਤੇ ਰਣਨੀਤਕ ਲਾਭ ਲਈ ਗਰੀਬ ਦੇਸ਼ਾਂ ਨੂੰ ਕਰਜ਼ੇ ਦੇ ਜਾਲ ’ਚ ਫਸਾ ਰਿਹਾ ਹੈ।

ਵਾਸ਼ਿੰਗਟਨ ’ਚ ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟਡੀਜ ਦੇ ਇਕ ਸੀਨੀਅਰ ਸਾਥੀ ਜੋਨਾਥਨ ਹਿਲਮੈਨ ਨੇ ਚੀਨ-ਪਾਕਿ ਆਰਥਿਕ ਗਲੀਆਰੇ (ਸੀ. ਪੀ. ਈ. ਸੀ.) ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਸਲੀਅਤ ਇਹ ਹੈ ਕਿ ਬੈਲਟ ਅਤੇ ਰੋਡ ਵਾਂਗ ਸੀ. ਪੀ. ਈ. ਸੀ. ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਪਾਕਿਸਤਾਨ ਚੀਨ ਦੇ ਬੈਲਟ ਐਂਡ ਰੋਡ ਲਈ ਇਕ ਪ੍ਰਮੁੱਖ ਹੈ ਇਸ ਲਈ ਤਰੱਕੀ ਦਿਖਾਉਣ ਦੀ ਲੋੜ ਹੋਰ ਵੀ ਅਹਿਮ ਹੈ।

ਪਿਛਲੇ ਮਹੀਨੇ ਇਕ ਟਵੀਟ ’ਚ ਬਾਜਵਾ ਨੇ ਕਿਹਾ ਕਿ ਕੁਝ ਦੋਸ਼ੀਆਂ ਨੇ ‘ਗਲਤ ਧਾਰਨਾਵਾਂ’ ਪੈਦਾ ਕਰ ਦਿੱਤੀਆਂ ਸਨ ਕਿ ਸੀ. ਪੀ. ਈ. ਪੀ. ਮੱਠਾ ਹੋ ਗਿਆ ਸੀ। ਨਾ ਸਿਰਫ ਹਾਲ ਹੀ ’ਚ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ’ਤੇ ਕੰਮ ਦੀ ਚਾਲ ਵਧ ਗਈ ਹੈ, ਸਗੋਂ ਪ੍ਰਾਜੈਕਟ ਦੇ ਪੜਾਅ 2 ਨੂੰ ਲਾਂਚ ਕਰਨ ਲਈ ਜ਼ਮੀਨੀ ਕੰਮ ਕੀਤਾ ਗਿਆ ਹੈ ਜਿਸ ਵਿਚ ਚੀਨੀ ਨਿਰਮਾਤਾਵਾਂ, ਖੇਤੀਬਾੜੀ, ਵਿਗਿਆਨ, ਟੈਕਨਾਲੋਜੀ ਅਤੇ ਸੈਰ-ਸਪਾਟਾ ਨੂੰ ਲੁਭਾਉਣ ਲਈ ਵਿਸ਼ੇਸ਼ ਆਰਥਿਕ ਖੇਤਰ ਵੀ ਸ਼ਾਮਲ ਹਨ।

LEAVE A REPLY

Please enter your comment!
Please enter your name here