ਚਿਹਰੇ ਦੀ ਚਮਕ ਵਾਪਸ ਲਿਆਏਗਾ ਘਰ ‘ਚ ਬਣਿਆ ਇਹ ਫੇਸ ਪੈਕ

0
337

ਜਨਾਨੀਆਂ ਨੂੰ ਸਭ ਤੋਂ ਜ਼ਿਆਦਾ ਆਪਣੀ ਖੂਬਸੂਰਤੀ ਨਾਲ ਪਿਆਰ ਹੁੰਦਾ ਹੈ। ਕੁੱਝ ਜਨਾਨੀਆਂ ਪਾਰਲਰ ਜਾ ਕੇ ਰੂਟੀਨ ‘ਚ ਕਲੀਨ ਅੱਪ ਕਰਵਾਉਂਦੀਆਂ ਹਨ, ਤਾਂ ਜੋ ਉਨ੍ਹਾਂ ਦੇ ਚਿਹਰੇ ਦਾ ਨਿਖਾਰ ਕਾਇਮ ਰਹੇ ਪਰ ਕੁਝ ਜਨਾਨੀਆਂ ਕੋਲ ਪਾਰਲਰ ਜਾਣ ਲਈ ਸਮਾਂ ਹੁੰਦਾ। ਜੇਕਰ ਤੁਸੀਂ ਵੀ ਉਨ੍ਹਾਂ ਜਨਾਨੀਆਂ ‘ਚੋਂ ਇਕ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਘਰ ‘ਚ ਹੀ ਪਾਰਲਰ ਵਰਗਾ ਨਿਖਾਰ ਲਿਆਉਣਾ ਵਾਲਾ ਫੇਸਪੈਕ ਲੈ ਕੇ ਆਏ ਹਾਂ। ਆਓ ਜਾਣਦੇ ਹਾਂ ਇਸ ਪੈਕ ਨੂੰ ਬਣਾਉਣ ਅਤੇ ਅਪਲਾਈ ਕਰਨ ਦਾ ਆਸਾਨ ਤਾਰੀਕਾ…
ਸਮਗੱਰੀ
ਹਲਦੀ ਪਾਊਡਰ-1/4 ਚਮਚ
ਸ਼ਹਿਦ-1 ਚਮਚ
ਕਾਰਨ ਸਟਾਰਚ-2 ਚਮਚ

ਸਪੈਸ਼ਲ ਟਿਪ
ਆਇਲੀ ਸਕਿਨ ਵਾਲੀਆਂ ਜਨਾਨੀਆਂ ਇਸ ਪੈਕ ‘ਚ 1/4 ਚਮਚ ਦਹੀਂ ਅਤੇ 1 ਚਮਚ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਅਤੇ ਡਰਾਈ ਸਕਿਨ ਵਾਲੀਆਂ ਜਨਾਨੀਆਂ ਇਸ ਪੈਕ ‘ਚ 1 ਚਮਚ ਨਾਰੀਅਲ ਤੇਲ ਜਾਂ ਫਿਰ ਬਾਦਾਮ ਦਾ ਤੇਲ ਮਿਕਸ ਕਰਕੇ ਚਿਹਰੇ ‘ਤੇ ਲਗਾਉਣ।

ਪੈਕ ਬਣਾਉਣ ਦਾ ਤਾਰੀਕਾ

ਕਾਰਨ ਸਟਾਰਚ ਅਤੇ ਹਲਦੀ ਪਾਊਡਰ ‘ਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਉਸ ਦੇ ਬਾਅਦ ਚਮੜੀ ਦੇ ਹਿਸਾਬ ਨਾਲ ਬਾਕੀ ਚੀਜ਼ਾਂ ਮਿਲਾ ਕੇ ਪੇਸਟ ਤਿਆਰ ਕਰ ਲਓ। ਹੁਣ ਇਸ ਪੇਸਟ ਨੂੰ 15 ਤੋਂ 20 ਮਿੰਟ ਤੱਕ ਆਪਣੇ ਚਿਹਰੇ ਅਤੇ ਗਰਦਨ ‘ਤੇ ਅਪਲਾਈ ਕਰੋ। ਪੈਕ ਸੁੱਕਣ ਤੋਂ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ। ਇਸ ਪੈਕ ਦੀ ਵਰਤੋਂ ਹਫਤੇ ‘ਚ ਦੋ ਵਾਰ ਕਰੋ।ਸ਼ਹਿਦ ‘ਚ ਮੌਜੂਦ ਐਂਟੀ-ਆਕਸੀਡੈਂਟ ਤੱਤ ਤੁਹਾਡੇ ਚਿਹਰੇ ‘ਤੇ ਕੁਦਰਤੀ ਚਮਕ ਲਿਆਉਣ ‘ਚ ਮਦਦ ਕਰੇਗਾ।

LEAVE A REPLY

Please enter your comment!
Please enter your name here