ਚਿਹਰੇ ‘ਤੇ ਨਿਖਾਰ ਲਿਆਉਣਗੀਆਂ ਇਹ ਸਬਜ਼ੀਆਂ

0
18

ਅੱਜ-ਕੱਲ੍ਹ ਤਾਪਮਾਨ ‘ਚ ਗਿਰਾਵਟ ਦੇ ਨਾਲ ਹਵਾ ‘ਚ ਠੰਡਕ ਵਧ ਰਹੀ ਹੈ, ਜਿਸ ਕਾਰਨ ਚਮੜੀ ਖੁਸ਼ਕ, ਬੇਜਾਨ ਨਜ਼ਰ ਆਉਣ ਲੱਗਦੀ ਹੈ। ਕੜਾਕੇ ਦੀ ਠੰਡ ਤੁਹਾਡੀ ਇਮਿਊਨਿਟੀ ਦੇ ਨਾਲ ਹੀ ਤੁਹਾਡੀ ਚਮੜੀ ਅਤੇ ਵਾਲਾਂ ‘ਤੇ ਵੀ ਅਸਰ ਕਰਦੀ ਹੈ। ਅਜਿਹੇ ‘ਚ ਜਾਂ ਤਾਂ ਤੁਸੀਂ ਲੋਸ਼ਨ ਕ੍ਰੀਮ, ਮਾਇਸਚਰਾਈਜ਼ਰ ਨੂੰ ਵਾਰ-ਵਾਰ ਲਗਾਉਂਦੇ ਰਹੋ ਜਾਂ ਫਿਰ ਤੁਸੀਂ ਕੁਦਰਤੀ ਤਰੀਕਿਆਂ ਨਾਲ ਆਪਣੇ ਸਰੀਰ ਦੀ ਅੰਦਰੂਨੀ ਇਮਿਊਨਿਟੀ ਨੂੰ ਮਜ਼ਬੂਤ ਕਰੋ, ਜਿਸ ਨਾਲ ਤੁਸੀਂ ਕੁਦਰਤੀ ਤੌਰ ‘ਤੇ ਸੁੰਦਰ ਦਿਖਾਈ ਦੇਵੋਗੇ ਅਤੇ ਮੌਸਮ ਦਾ ਮਿਜ਼ਾਜ ਤੁਹਾਡੀ ਚਮੜੀ, ਵਾਲਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੇਗਾ। ਸਰਦੀਆਂ ਦੇ ਮੌਸਮ ਵਿੱਚ ਕੁਦਰਤ ਸਾਨੂੰ ਪਾਲਕ, ਸਰ੍ਹੋਂ ਦਾ ਸਾਗ, ਮੇਥੀ, ਬਾਥੂ, ਹਰਾ ਸਲਾਦ ਸਮੇਤ ਅਜਿਹੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਪ੍ਰਦਾਨ ਕਰਦਾ ਹੈ, ਜਿਸ ਨਾਲ ਸਾਡੀ ਚਮੜੀ ਆਸਾਨੀ ਨਾਲ ਮੌਸਮ ਦੀ ਮਾਰ ਝੱਲ ਸਕਦੀ ਹੈ। ਇਨ੍ਹਾਂ ਹਰੀਆਂ ਸਬਜ਼ੀਆਂ ‘ਚ ਐਂਟੀ-ਆਕਸੀਡੈਂਟ ਵਿਟਾਮਿਨ, ਖਣਿਜ ਅਤੇ ਹੋਰ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰਕ ਸਿਹਤ ਦੇ ਨਾਲ-ਨਾਲ ਸੁੰਦਰਤਾ ਵੀ ਵਧਾਉਂਦੇ ਹਨ।

ਸਰਦੀਆਂ ਵਿੱਚ ਲਾਲ ਰੰਗ ਦੀਆਂ ਗਾਜਰਾਂ ਆਮ ਤੌਰ ‘ਤੇ ਬਾਜ਼ਾਰ ਵਿੱਚ ਉਪਲਬਧ ਹੁੰਦੀਆਂ ਹਨ ਜਦੋਂ ਕਿ ਨਾਰੰਗੀ ਰੰਗ ਦੀਆਂ ਗਾਜਰਾਂ ਬਾਕੀ ਦੇ ਮੌਸਮ ਵਿੱਚ ਉਪਲਬਧ ਹੁੰਦੀਆਂ ਹਨ। ਗਾਜਰ ਵਿਟਾਮਿਨ-ਸੀ ਨਾਲ ਭਰਪੂਰ ਹੁੰਦੀ ਹੈ ਜਿਸ ਨਾਲ ਸਰੀਰ ਵਿੱਚ ਕੋਲੇਜਨ ਦੇ ਉਤਪਾਦਨ ਵਿੱਚ ਮਦਦ ਕਰਦੀ ਹੈ ਜਿਸ ਨਾਲ ਚਮੜੀ ਨਰਮ, ਕੋਮਲ ਅਤੇ ਲਚਕੀਲੀ ਬਣ ਜਾਂਦੀ ਹੈ। ਗਾਜਰ ‘ਚ ਮੌਜੂਦ ਵਿਟਾਮਿਨ ਏ ਚਿਹਰੇ ‘ਤੇ ਝੁਰੜੀਆਂ ਨੂੰ ਰੋਕਣ ‘ਚ ਮਦਦ ਕਰਦਾ ਹੈ। ਗਾਜਰ ਨੂੰ ਫੇਸ ਮਾਸਕ ਦੇ ਰੂਪ ‘ਚ ਵਰਤਿਆ ਜਾ ਸਕਦਾ ਹੈ। ਗਾਜਰ ਨੂੰ ਪਾਣੀ ਵਿੱਚ ਉਬਾਲ ਕੇ ਠੰਡਾ ਹੋਣ ਦਿਓ ਅਤੇ ਜਦੋਂ ਇਹ ਠੰਡਾ ਹੋ ਜਾਵੇ ਤਾਂ ਮੈਸ਼ ਕੀਤੇ ਹੋਏ ਗੁੱਦੇ ਨੂੰ ਚਿਹਰੇ ‘ਤੇ ਲਗਾਓ ਅਤੇ ਥੋੜ੍ਹੀ ਦੇਰ ਬਾਅਦ ਚਿਹਰੇ ਨੂੰ ਸਾਫ਼ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਚਿਹਰੇ ਦਾ ਕੁਦਰਤੀ ਨਿਖਾਰ ਵਧੇਗਾ। ਇਸ ਦੀ ਨਿਯਮਤ ਵਰਤੋਂ ਕਰਨ ਨਾਲ ਮੁਹਾਸੇ ਅਤੇ ਕਾਲੇ ਧੱਬਿਆਂ ਤੋਂ ਛੁਟਕਾਰਾ ਮਿਲੇਗਾ।

ਸਰਦੀਆਂ ਵਿੱਚ ਮਿਲਣ ਵਾਲੀਆਂ ਸਬਜ਼ੀਆਂ ਵਿੱਚੋਂ ਪੱਤਾ ਗੋਭੀ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਪੱਤਾ ਗੋਭੀ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਦੇ ਸੇਵਨ ਨਾਲ ਭਾਰ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਜਿਸ ਨਾਲ ਤੁਸੀਂ ਜਵਾਨ ਨਜ਼ਰ ਆਓਗੇ। ਗੋਭੀ ਵਿੱਚ ਮੌਜੂਦ ਵਿਟਾਮਿਨ ਚਮੜੀ ਨੂੰ ਪੋਸ਼ਣ ਪ੍ਰਦਾਨ ਕਰਦੇ ਹਨ। ਪੱਤਾ ਗੋਭੀ ਵਿੱਚ ਮੌਜੂਦ ਖਣਿਜ ਅਤੇ ਸਲਫਰ ਤੱਤ ਦੇ ਕਾਰਨ ਇਹ ਚਮੜੀ ਨੂੰ ਨਰਮ, ਲਚਕੀਲਾ ਅਤੇ ਆਕਰਸ਼ਕ ਬਣਾਉਂਦੀ ਹੈ। ਪੱਤਾ ਗੋਭੀ ਨੂੰ ਪਾਣੀ ਵਿੱਚ ਉਬਾਲੋ, ਪਾਣੀ ਨੂੰ ਠੰਡਾ ਹੋਣ ਦਿਓ ਅਤੇ ਇਸ ਪਾਣੀ ਨਾਲ ਚਮੜੀ ਨੂੰ ਸਾਫ਼ ਕਰੋ। ਪੱਤਾ ਗੋਭੀ ਦੇ ਰਸ ਨੂੰ ਪੱਕੇ ਕੇਲੇ ਦੇ ਗੁੱਦੇ ਅਤੇ ਸ਼ਹਿਦ ‘ਚ ਮਿਲਾ ਕੇ ਤਿਆਰ ਕੀਤੇ ਹੇਅਰ ਮਾਸਕ ਨੂੰ ਵਾਲਾਂ ‘ਤੇ ਲਗਾਓ ਅਤੇ 20 ਮਿੰਟ ਬਾਅਦ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।

LEAVE A REPLY

Please enter your comment!
Please enter your name here