ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਉੱਤਰੀ ਸਮੁੰਦਰੀ ਤੱਟਾਂ ਦੇ ਨੇੜੇ ਬਣੇ ਇਕ ਘਰ ਵਿਚ ਅੱਗ ਲੱਗ ਗਈ। ਇਸ ਘਰ ਵਿਚ ਇਕ ਬਜ਼ੁਰਗ ਜੋੜਾ ਰਹਿੰਦਾ ਸੀ। ਮੌਕੇ ‘ਤੇ ਪਹੁੰਚੇ ਗੁਆਂਢੀਆਂ ਨੇ ਬਜ਼ੁਰਗ ਜੋੜੇ ਦੀ ਜਾਨ ਬਚਾਈ। ਅਸਲ ਵਿਚ ਉਹਨਾਂ ਦੇ ਇਕ ਗੁਆਂਢੀ ਨੇ ਦਰਵਾਜੇ ‘ਤੇ ਲੱਗੇ ਸੀ.ਸੀ.ਟੀ.ਵੀ. ਜ਼ਰੀਏ ਜੋੜੇ ਦੇ ਘਰ ਨੂੰ ਅੱਗ ਲੱਗੀ ਦੇਖੀ ਅਤੇ ਤੁਰੰਤ ਐਮਰਜੈਂਸੀ ਅਧਿਕਾਰੀਆਂ ਨੂੰ ਫੋਨ ਕੀਤਾ। ਇਸ ਮਗਰੋਂ ਉਹ ਹੋਰ ਲੋਕਾਂ ਸਮੇਤ ਤੁਰੰਤ ਜੋੜੇ ਦੀ ਮਦਦ ਲਈ ਉੱਥੇ ਪਹੁੰਚ ਗਿਆ।