ਘਰੇਲੂ ਸੈਸ਼ਨ ਕੀਤਾ ਜਾ ਸਕਦੈ ਛੋਟਾ : ਦ੍ਰਾਵਿੜ

0
129

ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੇ ਕਿਹਾ ਹੈ ਕਿ ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਵਾਇਰਸ ਦੇ ਕਾਰਨ ਜੇਕਰ ਸਮੇਂ ‘ਤੇ ਕ੍ਰਿਕਟ ਸ਼ੁਰੂ ਨਾ ਹੋਈ ਤਾਂ ਭਾਰਤੀ ਘਰੇਲੂ ਸੈਸ਼ਨ ਨੂੰ ਛੋਟਾ ਕੀਤਾ ਜਾ ਸਕਦਾ ਹੈ। ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਪ੍ਰਮੁੱਖ ਦ੍ਰਾਵਿੜ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਅਸੀਂ ਕ੍ਰਿਕਟ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਸਥਿਤੀ ਵਿਚ ਹਾਂ। ਇਸ ਨੂੰ ਲੈ ਕੇ ਸਬਰ ਰੱਖਣ ਤੇ ਇੰਤਜ਼ਾਰ ਕਰਨਾ ਬਿਹਤਰ ਬਦਲ ਹੋਵੇਗਾ। ਸਾਨੂੰ ਇਸ ਨੂੰ ਮਹੀਨਾ-ਦਰ-ਮਹੀਨਾ ਲੈਣਾ ਪਵੇਗਾ। ਸਾਰੇ ਬਦਲਾਂ ਨੂੰ ਲੱਭਣਾ ਪਵੇਗਾ। ਆਮ ਤੌਰ ‘ਤੇ ਅਗਸਤ ਸਤੰਬਰ ਤੱਕ ਸ਼ੁਰੂ ਹੋਣ ਵਾਲਾ ਘਰੇਲੂ ਸੈਸ਼ਨ ਜੇਕਰ ਅਕਤੂਬ ਵਿਚ ਸ਼ੁਰੂ ਹੁੰਦਾ ਹੈ ਤਾਂ ਸਾਨੂੰ ਵਿਚਾਰ ਕਰਨਾ ਪਵੇਗਾ ਕਿ ਕੀ ਅਸੀ ਉਸ ਨੂੰ ਛੋਟਾ ਕਰ ਸਕਦੇ ਹਾਂ। ਦ੍ਰਾਵਿੜ ਨੇ ਕਿਹਾ ਅਜੇ ਹਰ ਚੀਜ਼ ਅਨਿਸ਼ਿਚਤ ਹੈ। ਕ੍ਰਿਕਟ ਕਿੰਨੀ ਖੇਡੀ ਜਾਵੇਗੀ ਤੇ ਖੇਡ ਦੇ ਆਯੋਜਨ ਨੂੰ ਸੰਭਵ ਬਣਾਉਣਾ ਸਰਕਾਰ ਤੇ ਡਾਕਟਰੀ ਮਾਹਿਰਾਂ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਿਰਭਰ ਕਰਦਾ ਹੈ। ਐੱਨ. ਸੀ. ਏ. ਵਿਚ ਸਾਡੇ ਲਈ ਸਭ ਤੋਂ ਰੁਝੇਵੇਂ ਭਰਿਆ ਸਮਾਂ ਅਪ੍ਰੈਲ ਤੋਂ ਜੂਨ ਤੱਕ ਹੈ। ਉੱਥੇ ਇਸ ਦੌਰਾਨ ਜੋਨਲ ਅੰਡਰ-16, ਅੰਡਰ-23 ਕੈਂਪ ਆਯੋਜਿਤ ਹੁੰਦੇ ਹਨ। ਸਾਨੂੰ ਯੋਜਨਾਵਾਂ ਨੂੰ ਫਿਰ ਤੋਂ ਤਿਆਰ ਕਰਨਾ ਪਵੇਗਾ। ਮੈਨੂੰ ਉਮੀਦ ਹੈ ਕਿ ਅਸੀਂ ਆਪਣੇ ਕ੍ਰਿਕਟ ਸੈਸ਼ਨ ਵਿਚ ਬਹੁਤ ਕੁਝ ਨਹੀਂ ਗੁਆਵਾਂਗੇ ਤੇ ਸੈਨੂੰ ਇਸ ਸਾਲ ਕੁਝ ਕ੍ਰਿਕਟ ਦੇਖਣ ਨੂੰ ਮਿਲੇਗੀ।
ਐੱਨ. ਸੀ. ਏ. ਪਹਿਲਾਂ ਸਥਾਨਕ ਕ੍ਰਿਕਟਰਾਂ ਨੂੰ ਟ੍ਰੇਨਿੰਗ ਦੇਵੇਗਾ
ਦ੍ਰਾਵਿੜ ਨੇ ਕਿਹਾ ਕਿ ਬੈਂਗਲੁਰੂ ਸਥਿਤ ਐੱਨ. ਸੀ. ਏ. ਪਹਿਲਾਂ ਸਥਾਨਕ ਕ੍ਰਿਕਟਰਾਂ ਨੂੰ ਟ੍ਰੇਨਿੰਗ ਦੇਵੇਗਾ। ਪਿਛਲੇ ਮਹੀਨੇ ਭਾਰਤ ਸਰਕਾਰ ਨੇ ਖੇਡ ਆਯੋਜਨਾਂ ‘ਤੇ ਪਾਬੰਦੀ ਵਿਚ ਢਿੱਲ ਦਿੱਤੀ ਸੀ, ਜਿ ਨਾਲ ਉਸ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਮਨਜ਼ੂਰੀ ਮਿਲੀ ਪਰ ਅਜੇ ਵੀ ਯਾਤਰਾ ਪਾਬੰਦੀਆਂ ਹਨ ਤੇ ਦੇਸ਼ ਦੇ ਕਈ ਖੇਤਰਾਂ ਵਿਚ ਅਜੇ ਵੀ ਲਾਕਡਾਊਨ ਹੈ। ਦ੍ਰਾਵਿੜ ਨੇ ਕਿਹਾ ਕਿ ਐੱਨ. ਸੀ. ਏ. ਸੰਭਾਵਿਤ ਕੁਝ ਸਥਾਨਕ ਕ੍ਰਿਕਟਰਾਂ ਨੂੰ ਸ਼ੁਰੂ ਵਿਚ ਖੁੱਲ੍ਹੇਗਾ। ਹੋਰਨਾਂ ਸਥਾਨਾਂ ਤੋਂ ਆਉਣ ਵਾਲਿਆਂ ਨੂੰ ਪਹਿਲਾਂ 14 ਦਿਨ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ। ਇਹ ਕਿੰਨਾ ਸੰਭਵ ਹੈ, ਇਸ ‘ਤੇ ਸਾਨੂੰ ਵਿਚਾਰ ਕਰਨੀ ਪਵੇਗੀ।

LEAVE A REPLY

Please enter your comment!
Please enter your name here