ਗੜ੍ਹਸ਼ੰਕਰ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਲ ਪ੍ਰਧਾਨਾਂ ਦਾ ਐਲਾਨ

0
110

ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ 9 ਸਰਕਲਾਂ ਦੇ ਪ੍ਰਧਾਨਾਂ ਦਾ ਅੱਜ ਐਲਾਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ ਗੜ੍ਹਸ਼ੰਕਰ ਸਰਕਲ ਤੋਂ ਹਰਪ੍ਰੀਤ ਸਿੰਘ ਗੜ੍ਹਸ਼ੰਕਰ ਨੂੰ, ਮਾਹਿਲਪੁਰ ਸ਼ਹਿਰੀ ਲਈ ਚਰਨਜੀਤ ਸਿੰਘ ਮਾਹਿਲਪੁਰ ਨੂੰ, ਮਾਹਿਲਪੁਰ ਦਿਹਾਤੀ ਲਈ ਮਹਿੰਦਰ ਸਿੰਘ ਮਾਹਿਲਪੁਰੀ ਨੂੰ, ਸੈਲਾ ਖ਼ੁਰਦ ਲਈ ਕ੍ਰਿਸ਼ਨ ਗੋਪਾਲ ਬੱਢੋਆਣ,  ਪੋਸੀ ਲਈ ਮਨਜੀਤ ਸਿੰਘ ਬਡੇਸਰੋਂ, ਡਘਾਮ ਲਈ ਸੁਰਿੰਦਰ ਸਿੰਘ ਪਨਾਮ, ਸਮੁੰਦੜਾਂ ਲਈ ਕੁਲਵੀਰ ਸਿੰਘ ਡੋਗਰਪੁਰ, ਬੀਤ ਸਰਕਲ ਲਈ ਦਿਲਾਵਰ ਸਿੰਘ ਗੱਦੀਵਾਲ ਅਤੇ ਘਾਗੋਂ ਰੋੜਾਂ ਸਰਕਲ ਲਈ ਪ੍ਰਸ਼ੋਤਮ ਸਿੰਘ ਨੰਬਰਦਾਰ ਗੜ੍ਹੀ ਮੱਟੋ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਹੋਰ ਪਾਰਟੀ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here