ਗੇਲ ਨੇ ਨਿੱਜੀ ਕਾਰਨਾਂ ਨਾਲ ਕੈਰੇਬੀਅਨ ਪ੍ਰੀਮੀਅਰ ਲੀਗ ਤੋਂ ਨਾਂ ਲਿਆ ਵਾਪਸ

0
163

ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਨੇ ਖਿਡਾਰੀਆਂ ਦਾ ਡ੍ਰਾਫਟ ਹੋਣ ਤੋਂ ਇਕ ਦਿਨ ਪਹਿਲਾਂ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਕੈਰੇਬੀਆਈ ਪ੍ਰੀਮੀਅਰ ਲੀਗ ਤੋਂ ਨਾਂ ਵਾਪਸ ਲੈ ਲਿਆ। ਸਰਕਾਰ ਦੀ ਮਨਜ਼ੂਰੀ ਮਿਲਣ ‘ਤੇ ਲੀਗ ਤ੍ਰਿਨੀਦਾਦ ਤੇ ਟੋਬੈਗੋ ‘ਚ 18 ਅਗਸਤ ਤੋਂ 10 ਸਤੰਬਰ ਤੱਕ ਖੇਡੀ ਜਾਣੀ ਸੀ। ਈ. ਐੱਸ. ਪੀ. ਐੱਨ. ਕ੍ਰਿਕਇੰਫੋ ਦੇ ਅਨੁਸਾਰ- ਗੇਲ ਨੇ ਆਪਣੇ ਈਮੇਲ ‘ਚ ਲਿਖਿਆ ਹੈ ਕਿ ਲਾਕਡਾਊਨ ਦੇ ਕਾਰਨ ਉਹ ਆਪਣੇ ਪਰਿਵਾਰ ਤੇ ਬੱਚਿਆਂ ਨਾਲ ਨਹੀਂ ਮਿਲ ਸਕਿਆ ਜੋ ਸੇਂਟ ਕਿਟ੍ਰਸ ‘ਚ ਹੈ ਤੇ ਉਹ ਜਮੈਕਾ ‘ਚ ਸੀ। ਉਨ੍ਹਾਂ ਨੇ ਕਿਹਾ ਹੈ ਕਿ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦੇ ਲਈ ਬਰੇਕ ਚਾਹੀਦਾ ਹੈ। ਗੇਲ ਦਾ ਕਰਾਰ ਸੇਂਟ ਲੂਸੀਆ ਜਾਉਕਸ ਦੇ ਨਾਲ ਸੀ। ਗੇਲ ਵੈਸਟਇੰਡੀਜ਼ ਦੇ ਲਈ 103 ਟੈਸਟ ਤੇ 301 ਵਨ ਡੇ ਖੇਡ ਚੁੱਕੇ ਹਨ।

LEAVE A REPLY

Please enter your comment!
Please enter your name here