ਗੁਰੂ ਪੂਰਣਿਮਾ ’ਤੇ ਤੇਂਦਲੁਕਰ ਨੇ 3 ਗੁਰੂਆਂ ਨੂੰ ਕੀਤਾ ਯਾਦ

0
146

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਗੁਰੂ ਪੂਰਣਿਮਾ ਦੇ ਮੌਕੇ ’ਤੇ ਉਸਦੇ ਕਰੀਅਰ ਨੂੰ ਅੱਗੇ ਵਧਾਉਣ ਵਿਚ ਅਹਿਮ ਯੋਗਦਾਨ ਦੇਣ ਵਾਲੇ ਤਿੰਨ ਗੁਰੂਆਂ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਪੋਸਟ ਕੀਤੀ। ਤੇਂਦਲੁਕਰ ਨੇ ਕਿਹਾ,‘‘ਗੁਰੂ ਪੂਰਣਿਮਾ ’ਤੇ ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਆਪਣਾ ਸਰਵਸ੍ਰੇਸ਼ਠ ਦੇਣ ਦੀ ਸਿੱਖਿਆ ਦਿੱਤੀ ਤੇ ਉਤਸ਼ਾਹਿਤ ਕੀਤਾ। ਮੈਂ ਹਾਲਾਂਕਿ ਇਨ੍ਹਾਂ ਤਿੰਨਾਂ ਦਾ ਹਮੇਸ਼ਾ ਧੰਨਵਾਦੀ ਰਹਾਂਗਾ।’’ ਸਚਿਨ ਨੇ ਇਸ ਵੀਡੀਓ ਵਿਚ ਕਿਹਾ ,‘‘ਮੈਂ ਜਦੋਂ ਵੀ ਬੱਲਾ ਚੁੱਕਦਾ ਹਾਂ ਤਾਂ ਮੇਰੇ ਦਿਮਾਗ ਵਿਚ ਤਿੰਨ ਲੋਕਾਂ ਦੇ ਨਾਂ ਆਉਂਦੇ ਹਨ, ਜਿਨ੍ਹਾਂ ਦੀ ਮੇਰੀ ਜ਼ਿੰਦਗੀ ਵਿਚ ਖਾਸ ਅਹਿਮੀਅਤ ਹੈ। ਮੈਂ ਅੱਜ ਜੋ ਵੀ ਹਾਂ, ਉਹ ਇਨ੍ਹਾਂ ਤਿੰਨ ਲੋਕਾਂ ਦੀ ਵਜ੍ਹਾ ਨਾਲ ਹੀ ਹਾਂ। ਸਭ ਤੋਂ ਪਹਿਲਾਂ ਮੇਰਾਭਰਾ, ਜਿਹੜਾ ਮੈਨੂੰ ਰਮਾਕਾਂਤ ਆਚਰੇਕਰ ਸਰ ਕੋਲ ਲੈ ਗਿਆ।’’
ਇਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਦਾ ਧੰਨਵਾਦ ਕਰਦੇ ਹੋਏ ਲਿਖਿਆ,‘‘ਆਖਿਰ ਵਿਚ ਮੇਰੇ ਪਿਤਾ ਜੀ, ਜਿਨ੍ਹਾਂ ਨੇ ਹਮੇਸ਼ਾ ਮੈਨੂੰ ਕਿਹਾ ਕਿ ਕਦੇ ਜਲਦਬਾਜ਼ੀ ਨਹੀਂਕਰਨੀ। ਖੁਦ ਨੂੰ ਬਿਹਤਰੀਨ ਤਰੀਕੇ ਨਾਲ ਤਿਆਰ ਕਰੋ ਤੇ ਇਨ੍ਹਾਂ ਸਾਰਿਆਂ ’ਤੇ ਉੱਪਰ ਕਦੇ ਆਪਣੇ ਮੁੱਲਾਂ ਨੂੰ ਹੇਠਾਂ ਨਹੀਂ ਡਿੱਗਣ ਦੇਣਾ।’’ ਤੇਂਦੁਲਕਰ ਦੇ ਇਲਾਵਾ ਯੁਵਰਾਜ ਸਿੰਘ, ਸੁਰੇਸ਼ ਰੈਨਾ, ਅਜਿੰਕਯ ਰਹਾਨੇ, ਹਾਰਦਿਕ ਤੇ ਹੋਰ ਕਈ ਖਿਡਾਰੀਆਂ ਨੇ ਸੋਸ਼ਲ ਮੀਡੀਆ ਜਾਰੀਏ ਆਪਣੇ ਗੁਰੂਆਂ ਦੇ ਯੋਗਦਾਨ ਨੂੰ ਯਾਦ ਕੀਤਾ।

LEAVE A REPLY

Please enter your comment!
Please enter your name here