1. ਹਿਚਕੀ ਦੂਰ ਕਰਨ ‘ਚ ਮਦਦਗਾਰ
ਜੇ ਤੁਹਾਨੂੰ ਲਗਾਤਾਰ ਹਿਚਕੀ ਆ ਰਹੀ ਹੈ ਤਾਂ ਅੰਬ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਉਸ ਨੂੰ ਕੋਸਾ ਕਰਕੇ ਗਰਾਰੇ ਕਰੋ। ਅਜਿਹਾ ਕਰਨ ਨਾਲ ਤੁਹਾਨੂੰ ਹਿਚਕੀ ਆਉਣੀ ਬੰਦ ਹੋ ਜਾਵੇਗੀ।
2. ਅਸਥਮਾ ਦੀ ਸਮੱਸਿਆ
ਅੰਬ ਦੀਆਂ ਤਾਜ਼ੀ ਪੱਤੀਆਂ ਨੂੰ ਲਓ ਅਤੇ ਫਿਰ ਇਨ੍ਹਾਂ ਦਾ ਕਾੜ੍ਹਾ ਬਣਾ ਲਓ। ਇਸ ‘ਚ ਸ਼ਹਿਦ ਮਿਲਾ ਕੇ ਰੋਜ਼ ਇਕ ਵਾਰ ਇਸ ਕਾੜ੍ਹੇ ਦੀ ਵਰਤੋਂ ਕਰੋ। ਰੋਜ਼ਾਨਾ ਇਸ ਦੀਆਂ ਪੱਤੀਆਂ ਦਾ ਕਾੜ੍ਹਾ ਪੀਣ ਨਾਲ ਅਸਥਮਾ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
3. ਸ਼ੂਗਰ ਨੂੰ ਕੰਟਰੋਲ ਕਰੇ
ਜੇ ਤੁਹਾਨੂੰ ਡਾਇਬਿਟੀਜ਼ ਹੈ ਤਾਂ ਇਸ ਦੀਆਂ ਪੱਤੀਆਂ ਦੀ ਮਦਦ ਨਾਲ ਤੁਸੀਂ ਸ਼ੂਗਰ ਨੂੰ ਕੰਟਰੋਲ ‘ਚ ਰੱਖ ਸਕਦੇ ਹੋ। ਇਸ ਲਈ ਤੁਸੀਂ ਅੰਬ ਦੀਆਂ ਪੱਤੀਆਂ ਦੇ ਚੂਰਨ ਨੂੰ 1 ਚੱਮਚ ਪਾਣੀ ਨਾਲ ਪੀਓ। ਇਸ ਨਾਲ ਤੁਹਾਡੀ ਸ਼ੂਗਰ ਦੀ ਸਮੱਸਿਆ ਕੰਟਰੋਲ ‘ਚ ਰਹੇਗੀ।
4. ਚਮੜੀ ਦੇ ਸੜ ਜਾਣ ‘ਤੇ
ਕਈ ਵਾਰ ਰਸੋਈ ‘ਚ ਕੰਮ ਕਰਦੇ ਸਮੇਂ ਹੱਥ-ਪੈਰ ਸੜ ਜਾਂਦੇ ਹਨ। ਅਜਿਹੇ ‘ਚ ਤੁਸੀਂ ਅੰਬ ਦੀਆਂ ਪੱਤੀਆਂ ਨੂੰ ਲਓ ਅਤੇ ਉਨ੍ਹਾਂ ਨਾਲ ਰਾਖ ਤਿਆਰ ਕਰੋ। ਫਿਰ ਤੁਸੀਂ ਇਸ ਰਾਖ ਨੂੰ ਸੜੀ ਹੋਈ ਥਾਂ ‘ਤੇ ਲਗਾਓ। ਇਸ ਨਾਲ ਅੱਗ ਨਾਲ ਹੋ ਰਹੀ ਜਲਣ ਠੀਕ ਹੋਵੇਗੀ ਅਤੇ ਤੁਹਾਨੂੰ ਵੀ ਦਰਦ ਨਹੀਂ ਹੋਵੇਗਾ।
5. ਬਲੱਡ ਪ੍ਰੈਸ਼ਰ ਦੀ ਸਮੱਸਿਆ
ਲੋਅ ਜਾਂ ਹਾਈ ਬਲੱਡ ਪ੍ਰੈਸ਼ਰ ਦੋਵੇਂ ਹੀ ਸਿਹਤ ਲਈ ਖਤਰਨਾਕ ਹੈ। ਅਜਿਹੇ ‘ਚ ਤੁਸੀਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਅੰਬ ਦੇ ਪੱਤਿਆਂ ਦੀ ਵਰਤੋਂ ਕਰੋ। ਅੰਬ ਦੇ ਪੱਤਿਆਂ ‘ਚ ਮੌਜੂਦ ਹਾਈਪੋਗਲਾਸੇਮਿਕ ਨਾਲ ਸਰੀਰ ‘ਚ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਇਸ ਦੇ ਪੱਤਿਆਂ ‘ਚ ਮੌਜੂਦ ਅਰਕ ਸਰੀਰ ‘ਚ ਇੰਸੁਲਿਨ ਅਤੇ ਗਲੂਕੋਜ ਨੂੰ ਵਧਣ ਤੋਂ ਰੋਕਦਾ ਹੈ। ਇਸ ਦੇ ਪੱਤਿਆਂ ਦੀ ਰੋਜ਼ ਵਰਤੋਂ ਕਰਨ ਨਾਲ ਸਵੇਰੇ ਖਾਲੀ ਪੇਟ ਪਾਣੀ ਨਾਲ ਵਰਤੋਂ ਕਰਨ ਨਾਲ ਸ਼ੂਗਰ ਨਹੀਂ ਵਧਦੀ।