ਗੁਆਂਢੀ ਦੇਸ਼ਾਂ ਲਈ ਖਤਰਾ ਬਣਿਆ ਚੀਨ, ਤਾਈਵਾਨ-ਫਿਲੀਪੀਂਸ ਤੇ ਜਾਪਾਨ ‘ਚ ਦਾਖਲ ਹੋਏ ਚੀਨੀ ਫੌਜੀ ਜਹਾਜ਼

0
168

ਚੀਨ ਦੀ ਦੂਜੇ ਦੇਸ਼ਾਂ ਦੇ ਖੇਤਰਾਂ ‘ਚ ਘੁਸਪੈਠ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਕਾਰਣ ਗੁਆਂਢੀ ਦੇਸ਼ਾਂ ਲਈ ਖਤਰਾ ਵਧਦਾ ਜਾ ਰਿਹਾ ਹੈ। ਫਿਲੀਪੀਂਸ ਦੇ ਜਲ ਖੇਤਰ ‘ਚ ਚੀਨ ਦੇ 220 ਫੌਜੀ ਜਹਾਜ਼ਾਂ ਦੇ ਦਾਖਲ ਹੋਣ ਤੋਂ ਬਾਅਦ ਇਕ ਚੀਨ ਲੜਾਕੂ ਜਹਾਜ਼ ਐਤਵਾਰ ਨੂੰ ਤਾਈਵਾਨ ਦੇ ਹਵਾਈ ਖੇਤਰ ‘ਚ ਦਾਖਲ ਹੋਇਆ। ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਚੀਨੀ ਲੜਾਕੂ ਜਹਾਜ਼ ਨੇ ਤਾਈਵਾਨ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ।ਉਥੇ, ਦੂਜੇ ਪਾਸੇ ਚੀਨ ਦੇ ਨੇਵੀ ਜਹਾਜ਼ਾਂ ਨੂੰ ਜਾਪਾਨੀ ਜਲ ਖੇਤਰ ਨੇੜੇ ਦੇਖਿਆ ਗਿਆ। ਮੀਡੀਆ ਰਿਪੋਰਟ ਮੁਤਾਬਕ ਪਿਛਲੇ ਕੁਝ ਮਹੀਨਿਆਂ ‘ਚ ਚੀਨੀ ਜੰਗੀ ਜਹਾਜ਼ ਤਾਈਵਾਨ ‘ਚ ਰੋਜ਼ਾਨਾ ਘੁਸਪੈਠ ਕਰ ਰਹੇ ਹਨ। ਇਹ ਖੁਲਾਸਾ ਏਅਰ ਡਿਫੈਂਸ ਆਈਡੈਂਟੀਫਿਕੇਸ਼ਨ ਏਰੀਆ ਅਰਲੀ ਚਿਤਾਵਨੀ ਪ੍ਰਣਾਲੀ ਨੇ ਕੀਤਾ। ਇਹ ਪ੍ਰਣਾਲੀ ਦੇਸ਼ਾਂ ਨੂੰ ਉਨ੍ਹਾਂ ਦੇ ਹਵਾਈ ਖੇਤਰ ‘ਚ ਘੁਸਪੈਠ ਦਾ ਪਤਾ ਲਾਉਣ ‘ਚ ਮਦਦ ਕਰਦੀ ਹੈ।ਚੀਨ ਦੇ ਤਿੰਨ ਨੇਵੀ ਜਹਾਜ਼ਾਂ ਨੂੰ ਜਾਪਾਨੀ ਜਲ ਖੇਤਰ ਨੇੜੇ ਦੇਖਿਆ ਗਿਆ ਹੈ। ਜਾਪਾਨ ਦੇ ਰੱਖਿਆ ਮੰਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਾਪਾਨ ਦੇ ਕਊਸ਼ੂ ਮੁੱਖ ਟਾਪੂ ਦੇ ਉੱਤਰ ‘ਚ ਚੀਨ ਦੀ ਇਸ ਹਰਕਤ ਦੇ ਬਾਰੇ ‘ਚ ਪਤਾ ਚੱਲਿਆ। ਚੀਨ ਦੇ ਇਸ ਕਦਮ ਨਾਲ ਦੋਵਾਂ ਦੇਸ਼ਾਂ ‘ਚ ਤਣਾਅ ਵਧ ਸਕਦਾ ਹੈ। ਇਸ ਤੋਂ ਪਹਿਲਾਂ ਫਰਵਰੀ ਮਹੀਨੇ ‘ਚ ਵੀ ਚੀਨੀ ਜਹਾਜ਼ ਤਾਈਵਾਨ ਅਤੇ ਡੋਂਗਸ਼ਾ ਟਾਪੂ ਸਮੂਹ ਦਰਮਿਆਨ ਹਵਾਈ ਖੇਤਰ ‘ਚ ਦਾਖਲ ਹੋਇਆ ਸੀ ਜੋ ਦੱਖਣੀ ਚੀਨ ਸਾਗਰ ‘ਚ ਤਾਈਵਾਨ ਵੱਲੋਂ ਕੰਟਰੋਲ ਹਨ। ਉਸ ਸਮੇਂ ਤਾਈਵਾਨੀ ਫੌਜ ਨੇ ਉਸ ਵੇਲੇ ਤੱਕ ਚੀਨੀ ਫਾਈਟਰ ਜੈੱਟ ਦਾ ਪਿੱਛਾ ਕੀਤਾ ਜਦੋਂ ਤੱਕ ਉਹ ਸਰਹੱਦ ਤੋਂ ਬਾਹਰ ਨਹੀਂ ਹੋਇਆ।

LEAVE A REPLY

Please enter your comment!
Please enter your name here