ਗਲੇਨਮਾਰਕ ਫਾਰਮਾ ਨੇ ਕੋਵਿਡ-19 ਦੀ ਦਵਾਈ ਦਾ ਰੇਟ 27 ਫੀਸਦੀ ਘਟਾਇਆ

0
150

ਦਵਾਈ ਕੰਪਨੀ ਗਲੇਨਮਾਕ ਫਾਰਮਾਸਿਊਟੀਕਲਸ ਨੇ ਕੋਵਿਡ-19 ਦੇ ਇਲਾਜ ’ਚ ਕੰਮ ਆਉਣ ਵਾਲੀ ਆਪਣੀ ਐਂਟੀ ਵਾਇਰਲ ਦਵਾਈ ਫੇਵੀਪਿਰਾਵਿਰ ਦਾ ਰੇਟ 27 ਫੀਸਦੀ ਘਟਾ ਕੇ 75 ਰੁਪਏ ਪ੍ਰਤੀ ਗੋਲੀ ਕਰ ਦਿੱਤਾ ਹੈ। ਕੰਪਨੀ ਦੀ ਇਹ ਦਵਾਈ ‘ਫੇਬੀਫਲੂ’ ਬ੍ਰਾਂਡ ਦੇ ਨਾਂ ਨਾਲ ਬਾਜ਼ਾਰ ’ਚ ਉਤਾਰੀ ਗਈ ਹੈ। ਜ਼ਿਕਰਯੋਗ ਹੈ ਕਿ ਫੇਬੀਫਲੂ ਨੂੰ ਪਿਛਲੇ ਮਹੀਨੇ ਬਾਜ਼ਾਰ ’ਚ ਉਤਾਰਿਆ ਸੀ। ਉਦੋਂ ਇਕ ਗੋਲੀ ਦੀ ਕੀਮਤ 103 ਰੁਪਏ ਰੱਖੀ ਗਈ ਸੀ।ਗਲੇਨਮਾਰਕ ਫਾਰਮਾਸਿਊਟੀਕਲਸ ਨੇ ਸੀਨੀਅਰ ਉਪ ਪ੍ਰਧਾਨ ਅਤੇ ਮੁਖੀ ਆਲੋਕ ਮਾਲਿਕ ਨੇ ਕਿਹਾ ਕਿ ਸਾਡਾ ਅੰਦਰੂਨੀ ਵਿਸ਼ਲੇਣ ਦੱਸਦਾ ਹੈ ਕਿ ਸਾਡੀ ਇਸ ਦਵਾਈ ਨੂੰ ਜਿਥੇ-ਜਿਥੇ ਇਜਾਜ਼ਤ ਮਿਲੀ ਹੈ ਉਨ੍ਹਾਂ ਦੇਸ਼ਾਂ ਦੇ ਮੁਕਾਬਲੇ ਅਸੀਂ ਭਾਰਤ ’ਚ ਇਸ ਨੂੰ ਘੱਟ ਤੋਂ ਘੱਟ ਕੀਮਤ ’ਤੇ ਜਾਰੀ ਕੀਤਾ ਹੈ। ਇਸ ਦਾ ਇਕ ਵੱਡਾ ਕਾਰਣ ਦਵਾਈ ਬਣਾਉਣ ’ਚ ਇਸਤੇਮਾਲ ਹੋਣ ਵਾਲੇ ਕੱਚੇ ਮਾਲ ਅਤੇ ਯੌਗਿਤ ਦੋਹਾਂ ਦਾ ਨਿਰਮਾਣ ਕੰਪਨੀ ਦੇ ਭਾਰਤੀ ਯੰਤਰ ’ਚ ਹੋਣਾ ਹੈ। ਇਸ ਨਾਲ ਕੰਪਨੀ ਨੂੰ ਲਾਗਤ ’ਚ ਲਾਭ ਹੋਇਆ ਹੈ ਜਿਸ ਨੂੰ ਹੁਣ ਦੇਸ਼ ਦੇ ਲੋਕਾਂ ਨੂੰ ਟ੍ਰਾਂਸਫਰ ਕਰਨ ਦੀ ਯੋਜਨਾ ਹੈ। ਸਾਨੂੰ ਉਮੀਦ ਹੈ ਕਿ ਇਸ ਦੇ ਰੇਟ ’ਚ ਕਮੀ ਕੀਤੇ ਜਾਣ ਨਾਲ ਦੇਸ਼ ’ਚ ਬੀਮਾਰਾਂ ਤੱਕ ਇਸ ਦੀ ਪਹੁੰਚ ਹੋਰ ਬਿਹਤਰ ਹੋਵੇਗੀ। ਗਲੇਨਮਾਰਕ ਨੇ 20 ਜੂਨ ਨੂੰ ਇਸ ਦਵਾਈ ਲਈ ਭਾਰਤ ਦੇ ਦਵਾਈ ਰੈਗੁਲੇਟਰ ਤੋਂ ਮਨਜ਼ੂਰੀ ਮਿਲਣ ਦਾ ਐਲਾਨ ਕੀਤਾ ਸੀ।

LEAVE A REPLY

Please enter your comment!
Please enter your name here