ਗਰੀਨ ਕਾਰਡ ’ਤੇ ਰੋਕ ਖ਼ਤਮ ਕਰਾਂਗੇ: ਡੈਮੋਕਰੈਟਿਕ ਪਾਰਟੀ

0
133

ਅਮਰੀਕਾ ’ਚ ਡੈਮੋਕਰੈਟਿਕ ਪਾਰਟੀ ਨੇ ਆਪਣੇ ਪ੍ਰਸਤਾਵਿਤ ਚੋਣ ਮਨੋਰਥ ਪੱਤਰ ’ਚ ਕਿਹਾ ਹੈ ਕਿ ਜੇਕਰ ਊਹ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਸੱਤਾ ’ਚ ਆਊਂਦੀ ਹੈ ਤਾਂ ਊਹ ਗਰੀਨ ਕਾਰਡ ’ਤੇ ਰੋਕ ਨੂੰ ਖ਼ਤਮ ਕਰਨਗੇ ਅਤੇ ਪਹਿਲਾਂ ਦਿੱਤੀਆਂ ਅਰਜ਼ੀਆਂ ਦਾ ਨਿਬੇੜਾ ਕਰਨ ਲਈ ਕਦਮ ਊਠਾਏਗੀ। ਪਾਰਟੀ ਦੇ ਪ੍ਰਸਤਾਵਿਤ 2020 ਪਲੈਟਫਾਰਮ ’ਚ ਐੱਚ-1ਬੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ’ਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਸਥਾਈ ਰੋਕ ਲਗਾਊਣ ਦੇ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਹੈ। 2020 ਡੈਮੋਕਰੈਟਿਕ ਪਾਰਟੀ ਪਲੈਟਫਾਰਮ ਭਾਰਤ ’ਚ ਚੋਣ ਮਨੋਰਥ ਪੱਤਰ ਵਾਂਗ ਹੈ ਜਿਸ ’ਚ ਪਾਰਟੀ ਨੇ ਆਊਂਦੀਆਂ ਰਾਸ਼ਟਰਪਤੀ ਚੋਣਾਂ ਲਈ ਵੋਟਰਾਂ ਨੂੰ ਭਰਮਾਊਣ ਲਈ ਵਾਅਦੇ ਕੀਤੇ ਹਨ। ਇਸ ਚੋਣ ਮਨੋਰਥ ਪੱਤਰ ਨੂੰ ਵਿਸਕੌਨਸਿਨ ’ਚ ਹੋਣ ਵਾਲੇ ਕੌਮੀ ਸੰਮੇਲਨ ਦੌਰਾਨ ਪਾਰਟੀ ਦੇ ਡੈਲੀਗੇਟਾਂ ਵੱਲੋਂ ਅਪਣਾਇਆ ਜਾਵੇਗਾ। ਚਾਰ ਦਿਨ 17 ਤੋਂ 20 ਅਗਸਤ ਤੱਕ ਚੱਲਣ ਵਾਲੀ ਇਸ ਕਨਵੈਨਸ਼ਨ ’ਚ ਸਾਬਕਾ ਊਪ ਰਾਸ਼ਟਰਪਤੀ ਜੋਇ ਬਿਡੇਨ ਦੇ ਰਾਸ਼ਟਰਪਤੀ ਚੋਣਾਂ ’ਚ ਪਾਰਟੀ ਊਮੀਦਵਾਰ ਵਜੋਂ ਰਸਮੀ ਤੌਰ ’ਤੇ ਮੋਹਰ ਲਗਾਈ ਜਾਵੇਗੀ। ਐੱਚ-1ਬੀ ਵੀਜ਼ਾ ’ਤੇ ਆਈਟੀ ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਜਿਹੇ ਮੁਲਕਾਂ ਤੋਂ ਹਜ਼ਾਰਾਂ ਮੁਲਾਜ਼ਮਾਂ ਦੀ ਭਰਤੀ ਕਰਨ ਲਈ ਨਿਰਭਰ ਰਹਿੰਦੀਆਂ ਹਨ। 90 ਪੰਨਿਆਂ ਦੇ ਇਸ ਪ੍ਰਸਤਾਵਿਤ ਚੋਣ ਮਨੋਰਥ ਪੱਤਰ ’ਚ ਕਿਹਾ ਗਿਆ ਹੈ ਕਿ ਡੈਮੋਕਰੈਟਸ ਮੁਸਲਿਮ ਮੁਲਕਾਂ ਦੇ ਨਾਗਰਿਕਾਂ ਦੇ ਮੁਲਕ ’ਚ ਦਾਖ਼ਲੇ ’ਤੇ ਲਗਾਈ ਗਈ ਟਰੰਪ ਪ੍ਰਸ਼ਾਸਨ ਵੱਲੋਂ ਰੋਕ ਨੂੰ ਵੀ ਹਟਾਊਣਗੇ। ਊਨ੍ਹਾਂ ਕਿਹਾ ਕਿ ਊਹ ਅਜਿਹਾ ਕਾਨੂੰਨ ਲਿਆਊਣਗੇ ਜਿਸ ਨਾਲ ਕੋਈ ਰਾਸ਼ਟਰਪਤੀ ਦੁਬਾਰਾ ਅਜਿਹਾ ਵਿਤਕਰੇ ਵਾਲਾ ਕਾਨੂੰਨ ਨਾ ਲਿਆ ਸਕੇ। 

LEAVE A REPLY

Please enter your comment!
Please enter your name here