: ਗਰਭ ਅਵਸਥਾ ਵਿਚ ਹਰ ਜਨਾਨੀ ਨੂੰ ਆਪਣਾ ਖਾਸ ਧਿਆਨ ਰੱਖਣਾ ਪੈਂਦਾ ਹੈ ਤਾਂ ਕਿ ਉਸ ਦੀ ਕੁੱਖ ਵਿਚ ਪਲ ਰਹੇ ਬੱਚੇ ਨੂੰ ਕੋਈ ਨੁਕਸਾਨ ਨਾ ਹੋਵੇ। ਜੇਕਰ ਤੁਸੀਂ ਗਰਭਵਤੀ ਹੋ ਤਾਂ ਤੁਸੀਂ ਆਪਣੀ ਡਾਇਟ ‘ਤੇ ਪੂਰਾ ਧਿਆਨ ਦਿਓ। ਅਜਿਹੀਆਂ ਚੀਜ਼ਾਂ ਖਾਓ ਜਿਸ ਨਾਲ ਬੱਚੇ ਦਾ ਭਰਪੂਰ ਵਿਕਾਸ ਹੋਵੇ। ਗਰਭ ਅਵਸਥਾ ਦੌਰਾਨ ਭੁੱਜੇ ਛੋਲੇ ਖਾਣਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਵਿਚ ਪ੍ਰੋਟੀਨ, ਕੈਲਸ਼ੀਅਮ, ਫੋਲੇਟ ਅਤੇ ਵਿਟਾਮਿਨ ਹੁੰਦੇ ਹਨ। ਇਹੀ ਨਹੀਂ ਇਸ ਵਿਚ ਆਇਰਨ ਵੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਕਿ ਗਰਭ ਅਵਸਥਾ ਦੌਰਾਨ ਜਨਾਨੀ ਲਈ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਇਸ ਨੂੰ ਖਾਣ ਦੇ ਫਾਇਦੇ…
ਦਮਾ ਤੋਂ ਬਚਾਅ
ਬੱਚਿਆਂ ਨੂੰ ਦਮੇ ਵਰਗੀਆਂ ਬੀਮਾਰੀਆਂ ਨਾ ਹੋਣ ਇਸ ਲਈ ਆਪਣੀ ਡਾਇਟ ਵਿਚ ਭੁੱਜੇ ਛੋਲੇ ਸ਼ਾਮਲ ਕਰੋ, ਕਿਉਂਕਿ ਇਸ ਵਿਚ ਭਰਪੂਰ ਮਾਤਰਾ ਵਿਚ ਫਾਇਬਰ ਪਾਇਆ ਜਾਂਦਾ ਹੈ।