ਖੂਨ ਦੀ ਕਮੀ
ਗਰਭ ਅਵਸਥਾ ਦੌਰਾਨ ਅਕਸਰ ਕੁਝ ਔਰਤਾਂ ‘ਚ ਖ਼ੂਨ ਦੀ ਕਮੀ ਹੋ ਜਾਂਦੀ ਹੈ। ਅਜਿਹੇ ‘ਚ ਜੀਰੇ ਦਾ ਪਾਣੀ ਪੀਣ ਨਾਲ ਕਾਫ਼ੀ ਫ਼ਾਇਦਾ ਮਿਲਦਾ ਹੈ। ਅਸਲ ‘ਚ ਜੀਰੇ ਦਾ ਪਾਣੀ ਪੀਣ ਨਾਲ ਸਰੀਰ ‘ਚ ਹੀਮੋਗਲੋਬਿਨ ਵਧਦਾ ਹੈ ਅਤੇ ਸਰੀਰ ‘ਚ ਆਇਰਨ ਦੀ ਮਾਤਰਾ ਸੰਤੁਲਿਤ ਹੁੰਦੀ ਹੈ।
ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ
ਜੇ ਗਰਭ ਅਵਸਥਾ ਦੌਰਾਨ ਤੁਹਾਡਾ ਬਲੱਡ ਪ੍ਰੈਸ਼ਰ ਘੱਟਦਾ ਜਾਂ ਵੱਧਦਾ ਹੈ ਤਾਂ ਜੀਰੇ ਦਾ ਪਾਣੀ ਪੀਓ। ਜੀਰੇ ‘ਚ ਪੋਟਾਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।
ਰੋਗਾਂ ਨਾਲ ਲੜਨ ਦੀ ਸਮਰਥਾ
ਜੀਰੇ ਦੇ ਪਾਣੀ ‘ਚ ਆਇਰਨ, ਪੋਟਾਸ਼ੀਅਮ, ਵਿਟਾਮਿਨ ਏ, ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ ਜਿਸ ਨੂੰ ਪੀਣ ਨਾਲ ਰੋਗਾਂ ਨਾਲ ਲੜਨ ਦੀ ਸਮਰਥਾ ਵੱਧਦੀ ਹੈ।
ਕਬਜ਼ ਅਤੇ ਐਸੀਡਿਟੀ
ਗਰਭ ਅਵਸਥਾ ਦੌਰਾਨ ਜ਼ਿਆਦਾਤਰ ਔਰਤਾਂ ‘ਚ ਇਹ ਦਿੱਕਤ ਦੇਖਣ ਨੂੰ ਮਿਲਦੀ ਹੈ ਜੇ ਰੋਜ਼ਾਨਾ ਇਕ ਅੰਤਰਾਲ ਦੇ ਬਾਅਦ ਜੀਰੇ ਦਾ ਪਾਣੀ ਪੀਤਾ ਜਾਵੇ ਤਾਂ ਢਿੱਡ ‘ਚ ਗੈਸ ਘੱਟ ਬਣਦੀ ਹੈ ਅਤੇ ਖ਼ਾਣਾ ਆਸਾਨੀ ਨਾਲ ਪਚ ਜਾਂਦਾ ਹੈ।
ਉਲਟੀ ਆਉਣਾ
ਜੇ ਤੁਹਾਨੂੰ ਗਰਭ ਅਵਸਥਾ ਦੌਰਾਨ ਮਾਰਨਿੰਗ ਸਿਕਨੈੱਸ ਜਾਂ ਉਲਟੀ ਦੀ ਸਮੱਸਿਆ ਹੈ ਤਾਂ ਜੀਰੇ ਦਾ ਪਾਣੀ ਕਾਫ਼ੀ ਫ਼ਾਇਦੇਮੰਦ ਹੈ। ਜੀਰੇ ਦੇ ਪਾਊਡਰ ਨੂੰ 1 ਗਲਾਸ ਪਾਣੀ ‘ਚ ਮਿਲਾਓ। ਫਿਰ ਇਸ ‘ਚ ਸੇਂਧਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਉਲਟੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ।