ਖੰਘਣ ‘ਤੇ ਫੁੱਟਬਾਲ ਖਿਡਾਰੀ ਨੂੰ ਦਿਖਾਇਆ ਜਾਵੇਗਾ ਰੈੱਡ ਕਾਰਡ!

0
252

ਫੁੱਟਬਾਲ ਖਿਡਾਰੀ ਜੇਕਰ ਕਿਸੇ ਹੋਰ ਖਿਡਾਰੀ ਜਾਂ ਮੈਚ ਅਧਿਕਾਰੀ ਦੇ ਨੇੜੇ ਜਾ ਕੇ ਜਾਣਬੁੱਝ ਕੇ ਖੰਘਦਾ ਹੈ ਤਾਂ ਉਸ ਨੂੰ ਰੈੱਡ ਕਾਰਡ ਦਿਖਾਇਆ ਜਾ ਸਕਦਾ ਹੈ। ਫੁੱਟਬਾਲ ਦੇ ਨਿਯਮ ਬਣਾਉਣ ਵਾਲੇ ਕੌਮਾਂਤਰੀ ਫੁੱਟਬਾਲ ਸੰਘ ਬੋਰਡ (ਆਈ. ਐੱਫ. ਏ. ਬੀ.) ਨੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਆਪਣੇ ਦਿਸ਼ਾ-ਨਿਰਦੇਸ਼ਾਂ ਨੂੰ ਅਪਡੇਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਰੈਫਰੀ ਹਾਲਾਂਕਿ ਤਦ ਖਿਡਾਰੀ ਨੂੰ ਲਾਲ ਕਾਰਡ ਦਿਖਾ ਸਕਦਾ ਹੈ ਜਦੋਂ ਉਸ ਨੂੰ ਲੱਗੇ ਕਿ ਜਾਣਬੁੱਝ ਕੇ ਖੰਘਿਆ ਗਿਆ ਹੈ । ਇਸ ਦੌਰਾਨ ਯੈਲੋ ਕਾਰਡ (ਪੀਲਾ ਕਾਰਡ) ਦਿਖਾਉਣ ਦਾ ਬਦਲ ਵੀ ਰਹੇਗਾ।
ਇਸ ਨਿਯਮ ਨੂੰ ‘ਹਮਲਾਵਰ, ਇਤਰਾਜ਼ਯੋਗ ਜਾਂ ਗੰਦੀ ਭਾਸ਼ਾ ਤੇ ਇਸ਼ਾਰੇ ਦੇ ਇਸਤੇਮਾਲ’ ਦੇ ਤਹਿਤ ਜਗ੍ਹਾ ਦਿੱਤੀ ਗਈ ਹੈ। ਆਈ. ਐੱਫ. ਏ. ਬੀ. ਨੇ ਕਿਹਾ, ”ਬਾਕੀ ਸਾਰੇ ਅਪਰਾਧਾਂ ਦੀ ਤਰ੍ਹਾਂ ਰੈਫਰੀ ਨੂੰ ਫੈਸਲਾ ਕਰਨਾ ਪਵੇਗਾ ਕਿ ਅਪਰਾਧ ਦੀ ਅਸਲ ਸਥਿਤੀ ਕੀ ਹੈ।” ਉਸ ਨੇ ਕਿਹਾ,”ਜੇਕਰ ਇਹ ਦੁਰਘਟਨਾ ਵਾਂਗ ਹੈ ਤਾਂ ਰੈਫਰੀ ਕੋਈ ਕਾਰਵਾਈ ਨਹੀਂ ਕਰੇਗਾ ਤੇ ਨਾ ਹੀ ਤਦ ਜਦੋਂ ਖਿਡਾਰੀਆਂ ਤੋਂ ਕਾਫੀ ਵੱਧ ਦੂਰੀ ‘ਤੇ ਖੰਘਿਆ ਜਾਵੇਗਾ।” ਬੋਰਡ ਨੇ ਕਿਹਾ,”ਹਾਲਾਂਕਿ ਜਦੋਂ ਇਹ ਇੰਨਾ ਨੇੜੇ ਹੋਵੇਗਾ ਕਿ ਅਪਰਾਧ ਲੱਗੇ ਤਾਂ ਰੈਫਰੀ ਕਾਰਵਾਈ ਕਰ ਸਕਦਾ ਹੈ।”

LEAVE A REPLY

Please enter your comment!
Please enter your name here