‘ਖੇਲ ਰਤਨ’ ਲਈ ਨਾਮਜ਼ਦ ਹੋਣਾ ਮਾਣ ਵਾਲੀ ਗੱਲ : ਰਾਣੀ ਰਾਮਪਾਲ

0
140

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਐਵਾਡਰ ਲਈ ਨਾਮਜ਼ਦ ਹੋਣ ’ਤੇ ਖੁਸ਼ੀ ਸਾਫ਼ ਕਰਦੇ ਹੋਏ ਕਿਹਾ ਹੈ ਕਿ ਇਹ ਉਨ੍ਹਾਂ ਦੇ ਲਈ ਬਹੁਤ ਮਾਣ ਦੀ ਗੱਲ ਹੈ। ਹਾਕੀ ਇੰਡੀਆ ਨੇ ਮੰਗਲਵਾਰ ਨੂੰ ਖੇਲ ਰਤਨ ਲਈ ਰਾਣੀ ਨੂੰ ਨਾਮਜ਼ਦ ਕੀਤਾ ਸੀ ਜਦੋਂ ਕਿ ਵੰਦਨਾ ਕਟਾਰੀਆ ਅਤੇ ਮੋਨਿਕਾ ਨੂੰ ਅਰਜੁਨ ਐਵਾਡਰ ਲਈ ਨਾਮਜ਼ਦ ਕੀਤਾ ਸੀ।ਪਦਮਸ਼ਰੀ ਐਵਾਡਰ ਨਾਲ ਸਨਮਾਨਤ ਰਾਣੀ ਨੇ ਕਿਹਾ, ‘‘ਖੇਲ ਰਤਨ ਐਵਾਡਰ ਲਈ ਨਾਮਜ਼ਦ ਹੋਣ ’ਤੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਮੈਂ ਇਸ ਗੱਲ ਤੋਂ ਅਭਿਭੂਤ ਹਾਂ ਕਿ ਹਾਕੀ ਇੰਡੀਆ ਨੇ ਦੇਸ਼ ਦੇ ਚੋਟੀ ਦੇ ਖੇਡ ਐਵਾਰਡ ਲਈ ਮੇਰੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਉਨ੍ਹਾਂ ਦਾ ਸਹਿਯੋਗ ਹਮੇਸ਼ਾ ਟੀਮ ਅਤੇ ਮੈਨੂੰ ਉਤਸ਼ਾਹ ਦਿੰਦਾ ਹੈ।

LEAVE A REPLY

Please enter your comment!
Please enter your name here