ਖੁਸ਼ਕ ਹੋ ਰਹੇ ਹਨ ਸਰਦੀਆਂ ‘ਚ ਹੱਥ ਤਾਂ ਜ਼ਰੂਰ ਅਪਣਾਓ

0
28

 ਮੌਸਮ ਕੋਈ ਵੀ ਹੋਵੇ ਪਰ ਹੱਥ ਦਿਨ ਰਾਤ ਲਗਾਤਾਰ ਕੰਮ ਕਰਦੇ ਹਨ। ਹੱਥਾਂ ਦੀ ਚਮੜੀ ਮੌਸਮ, ਧੂੜ, ਸਾਬਣ, ਪਾਣੀ ਨੂੰ ਲਗਾਤਾਰ ਬਰਦਾਸ਼ਤ ਕਰਨ ਨਾਲ ਖੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ ਅਤੇ ਇਹ ਸਮੱਸਿਆ ਸਰਦੀਆਂ ‘ਚ ਸਭ ਤੋਂ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਘਰੇਲੂ ਅਤੇ ਕੰਮਕਾਜੀ ਦੋਵੇਂ ਔਰਤਾਂ ਦੇ ਹੱਥ ਰੋਜ਼ਾਨਾ ਦੀ ਰੁਟੀਨ ਦੌਰਾਨ ਵਾਰ-ਵਾਰ ਸਾਬਣ ਅਤੇ ਡਿਟਰਜੈਂਟ ਦੇ ਸੰਪਰਕ ‘ਚ ਆਉਂਦੇ ਹਨ। ਅੱਜ-ਕੱਲ੍ਹ ਕਰੋਨਾ ਦੇ ਦੌਰ ‘ਚ ਸੈਨੀਟਾਈਜ਼ਰ ਨਾਲ ਵਾਰ-ਵਾਰ ਸੰਪਰਕ ਕਰਨ ਨਾਲ ਹੱਥਾਂ ਨੂੰ ਦੋਹਰਾ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਹੱਥਾਂ ਦੀ ਚਮੜੀ ਖੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ। ਸਰਦੀਆਂ ਸ਼ੁਰੂ ਹੋ ਗਈਆਂ ਹਨ ਅਤੇ ਤਾਪਮਾਨ ਆਪਣੇ ਹੇਠਲੇ ਪੱਧਰ ‘ਤੇ ਜਾ ਰਿਹਾ ਹੈ। ਸਰਦੀਆਂ ‘ਚ ਜਿੱਥੇ ਅਸੀਂ ਸਰੀਰ ਦੇ ਬਾਕੀ ਹਿੱਸੇ ਨੂੰ ਢੱਕ ਕੇ ਰੱਖਦੇ ਹਾਂ ਅਤੇ ਗਰਮ ਕੱਪੜੇ, ਸਵੈਟਰ, ਸ਼ਾਲ ਆਦਿ ਪਹਿਨਦੇ ਹਾਂ ਪਰ ਸਾਡੇ ਹੱਥ ਲਗਾਤਾਰ ਮੌਸਮ ਦੀ ਮਾਰ ਝੱਲਦੇ ਹਨ, ਜਿਸ ਕਾਰਨ ਸਾਡੇ ਹੱਥ ਲਾਲ, ਖੁਰਦਰੇ, ਖੁਸ਼ਕ, ਬੇਜਾਨ ਅਤੇ ਮੁਰਝਾਏ ਹੋਏ ਦਿਖਾਈ ਦਿੰਦੇ ਹਨ।
ਤੁਸੀਂ ਚਾਹੇ ਕੰਮਕਾਜੀ ਔਰਤ ਹੋ ਜਾਂ ਘਰੇਲੂ ਔਰਤ, ਤੁਹਾਡੇ ਹੱਥ ਹਰ ਮੌਸਮ ‘ਚ ਸਭ ਤੋਂ ਵੱਧ ਖੁੱਲ੍ਹੇ ਰਹਿੰਦੇ ਹਨ ਜਿਸ ਕਾਰਨ ਹੱਥ ਦੂਜੇ ਹਿੱਸਿਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਖੁਸ਼ਕ ਹੁੰਦੇ ਹਨ। ਸਰਦੀਆਂ ‘ਚ ਤੁਹਾਡੇ ਹੱਥ ਵਾਤਾਵਰਨ ‘ਚ ਨਮੀ ਅਤੇ ਬਰਫੀਲੀਆਂ ਹਵਾਵਾਂ ਕਾਰਨ ਖੁਸ਼ਕ ਅਤੇ ਖੁਰਦਰੇ ਹੋ ਜਾਂਦੇ ਹਨ। ਵਾਤਾਵਰਣ ‘ਚ ਅਚਾਨਕ ਤਬਦੀਲੀ ਨਾਲ ਹੱਥਾਂ ਦੀ ਚਮੜੀ ਪ੍ਰਭਾਵਿਤ ਹੁੰਦੀ ਹੈ। ਸਰਦੀ ਦੇ ਮੌਸਮ ‘ਚ ਤੇਜ਼ ਬਰਫੀਲੀਆਂ ਹਵਾਵਾਂ ਕਾਰਨ ਚਮੜੀ ਦੇ ਖੁਸ਼ਕ ਹੋਣ ਦੇ ਨਾਲ-ਨਾਲ ਹੱਥਾਂ ਦਾ ਫੱਟਣਾ ਵੀ ਸ਼ੁਰੂ ਹੋ ਜਾਂਦਾ ਹੈ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਇਸ ਠੰਡੇ ਮੌਸਮ ‘ਚ ਹੱਥਾਂ ਦੀ ਬਾਹਰੀ ਸੰਵੇਦਨਸ਼ੀਲ ਚਮੜੀ ‘ਚ ਜਲਣ, ਖਾਰਸ਼, ਖੁਸ਼ਕੀ, ਐਗਜ਼ੀਮਾ, ਡਰਮੇਟਾਇਟਸ ਆਦਿ ਬੀਮਾਰੀਆਂ ਨੂੰ ਕਿਵੇਂ ਰੋਕਿਆ ਜਾਵੇ? ਹੱਥਾਂ ‘ਤੇ ਸਾਬਣ, ਰਸਾਇਣ, ਡਿਟਰਜੈਂਟ ਅਤੇ ਅਲਕੋਹਲ ਆਧਾਰਿਤ ਸੈਨੀਟਾਈਜ਼ਰ ਦੀ ਵਾਰ-ਵਾਰ ਵਰਤੋਂ ਹੱਥਾਂ ਦੀ ਉਪਰਲੀ ਚਮੜੀ ਵਿਚਲੇ ਪ੍ਰੋਟੀਨ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਹੱਥ ਲਾਲ, ਖੁਰਦਰੇ, ਖੁਸ਼ਕ, ਬੇਜਾਨ ਅਤੇ ਮੁਰਝਾਏ ਹੋਏ ਦਿਖਾਈ ਦਿੰਦੇ ਹਨ। ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਤੁਹਾਡੇ ਹੱਥਾਂ ‘ਤੇ ਜ਼ਖ਼ਮ ਹੋ ਸਕਦੇ ਹਨ, ਜਿਸ ਕਾਰਨ ਬੈਕਟੀਰੀਆ ਸਾਡੀ ਚਮੜੀ ‘ਚ ਦਾਖਲ ਹੋ ਸਕਦੇ ਹਨ, ਜਿਸ ਨਾਲ ”ਐਕਜ਼ੀਮਾ” ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਤੁਹਾਡੇ ਹੱਥਾਂ ‘ਚ ਝਰਨਾਹਟ ਦਾ ਅਹਿਸਾਸ ਹੋ ਸਕਦਾ ਹੈ ਅਤੇ ਚਮੜੀ ‘ਚ ਛਾਲੇ ਅਤੇ ਫੋੜੇ ਹੋ ਸਕਦੇ ਹਨ। ਦਰਅਸਲ ਹੱਥਾਂ ਦੇ ਪਿਛਲੇ ਪਾਸੇ ਦੀ ਚਮੜੀ ਬਹੁਤ ਪਤਲੀ ਹੁੰਦੀ ਹੈ ਅਤੇ ਇਸ ‘ਚ ਤੇਲ ਗ੍ਰੰਥੀਆਂ ਦੀ ਕਮੀ ਰਹਿੰਦੀ ਹੈ, ਜਿਸ ਕਾਰਨ ਹੱਥਾਂ ‘ਚ ਝੁਰੜੀਆਂ ਪੈ ਜਾਂਦੀਆਂ ਹਨ। ਅੱਜ ਕੱਲ੍ਹ ਕਰੋਨਾ ਦੇ ਦੌਰ ‘ਚ ਸਾਬਣ ਅਤੇ ਸੈਨੀਟਾਈਜ਼ਰ ਨਾਲ ਵਾਰ-ਵਾਰ ਹੱਥ ਧੋਣ ਨਾਲ ਨਹੁੰ ਵੀ ਸੁੱਕੇ ਅਤੇ ਭੁਰਭੁਰੇ ਹੋ ਜਾਂਦੇ ਹਨ ਅਤੇ ਖੁਸ਼ਕ ਹੋ ਕੇ ਆਸਾਨੀ ਨਾਲ ਟੁੱਟ ਜਾਂਦੇ ਹਨ।

LEAVE A REPLY

Please enter your comment!
Please enter your name here