ਕ੍ਰਿਕਟ ਦਾ ਮੇਸੀ : ਡੈਬਿਊ ਟੈਸਟ ਵਿਚ 16 ਵਿਕਟਾਂ ਲੈਣ ਵਾਲਾ ਪਹਿਲਾ ਕ੍ਰਿਕਟਰ

0
325

ਫੁੱਟਬਾਲ ਜਗਤ ਜਿਵੇਂ ਲਿਓਨੇਲ ਮੇਸੀ ਦਾ ਜਲਵਾ ਬਰਕਰਾਰ ਹੈ, ਠੀਕ 50 ਸਾਲ ਪਹਿਲਾਂ ਇਕ ਅਜਿਹੇ ਹੀ ਮੇਸੀ ਨੇ ਕ੍ਰਿਕਟ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਮੇਸੀ ਸੀ ਆਸਟਰੇਲੀਆਈ ਕ੍ਰਿਕਟਰ ਬੌਬ ਮੇਸੀ। ਮੇਸੀ ਨੂੰ 1972 ਵਿਚ ਖੇਡੇ ਹਏ ਆਪਣੇ ਡੈਬਿਊ ਟੈਸਟ ਲਈ ਜਾਣਿਆ ਜਾਂਦਾ ਹੈ। ਇੰਗਲੈਂਡ ਵਿਰੁੱਧ ਲਾਰਡਸ ਦੇ ਮੈਦਾਨ ‘ਤੇ ਆਸਟਰੇਲੀਆਈ ਗੇਂਦਬਾਜ਼ ਮੇਸੀ ਨੇ ਆਪਣੇ ਪਹਿਲੇ ਹੀ ਟੈਸਟ ਵਿਚ ਰਿਕਾਰਡ 16 ਵਿਕਟਾਂ ਹਾਸਲ ਕੀਤੀਆਂ ਸਨ। ਇਹ 1987 ਤੱਕ ਕ੍ਰਿਕਟ ਜਗਤ ਦਾ ਬੈਸਟ ਪ੍ਰਦਰਸ਼ਨ ਸੀ।
ਫਿਲਹਾਲ, ਬੌਬ ਮੇਸੀ ਨੇ ਉਕਤ ਟੈਸਟ ਪਾਰੀ ਵਿਚ 84 ਦੌੜਾਂ ਦੇ ਕੇ 8 ਤੇ ਦੂਜੀ ਪਾਰੀ ਵਿਚ 53 ਦੌੜਾਂ ਦੇ ਕੇ 8 ਵਿਕਟਾਂ ਹਾਸਲ ਕੀਤੀਆਂ ਸਨ। ਬੌਬ ਮੇਸੀ ਅਜਿਹਾ ਬਾਲਰ ਸੀ ਜਿਹੜਾ ਕਿ ਬਾਲ ਨੂੰ ਦੋਵੇਂ ਪਾਸੇ ਸਵਿੰਗ ਕਰਵਾਉਣ ਲਈ ਜਾਣਿਆ ਜਾਂਦਾ ਸੀ। ਪਿਤਾ ਅਰਨੋਲਡ ਨੇ ਉਸਦਾ ਨਾਂ ਮਸ਼ਹੂਰ ਟਰੈਕਟਰ ਬ੍ਰਾਂਡ ਮੇਸੀ ਫਰਗਿਊਸ਼ਨ ਦੇ ਨਾਂ ‘ਤੇ ਰੱਖਿਆ ਸੀ। ਟੀਮ ਦੇ ਜ਼ਿਆਦਾਤਰ ਪਲੇਅਰ ਉਸ ਨੂੰ ਫਰਗ ਦੇ ਨਾਂ ਨਾਲ ਬੁਲਾਉਂਦੇ ਸਨ। ਦੱਸ ਦੇਈਏ ਕਿ ਟੈਸਟ ਕ੍ਰਿਕਟ ਵਿਚ ਡੈਬਿਊ ਵਿਚ 16 ਵਿਕਟਾਂ ਲੈਣ ਦਾ ਬੌਬ ਦਾ ਰਿਕਾਰਡ ਬਾਅਦ ਵਿਚ ਭਾਰਤ ਦੇ ਸਪਿਨਰ ਨਰਿੰਦਰ ਹਿਰਵਾਨੀ ਨੇ ਤੋੜਿਆ ਸੀ। ਹਿਰਵਾਨੀ ਨੇ ਵੀ ਡੈਬਿਊ ਵਿਚ 16 ਵਿਕਟਾਂ ਹਾਸਲ ਕੀਤੀਆਂ ਸਨ ਪਰ ਉਸ ਨੇ ਬੌਬ ਤੋਂ ਇਕ ਦੌੜ ਘੱਟ ਦਿੱਤੀ ਸੀ।

LEAVE A REPLY

Please enter your comment!
Please enter your name here