ਸਿਕਰੀ ਦੀ ਸਮੱਸਿਆ
ਜੇਕਰ ਤੁਸੀਂ ਸਿਕਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਨਿੰਮ ਦੀ ਵਰਤੋਂ ਕਰੋ। ਨਿੰਮ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਵਰਤੋਂ ਕਰਨ ਨਾਲ ਸਿਕਰੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਂਦਾ ਹੈ।
ਮਸੂੜਿਆਂ ਲਈ ਫਾਇਦੇਮੰਦ
ਮਸੁੜਿਆਂ ਦੀਆਂ ਬੀਮਾਰੀਆਂ ‘ਚ ਵੀ ਨਿੰਮ ਫਾਇਦੇਮੰਦ ਹੁੰਦੀ ਹੈ। ਇਹ ਮਸੂੜਿਆਂ ਦੀ ਸੋਜ ਨੂੰ ਖਤਮ ਕਰਦੀ ਹੈ। ਇਸ ਤੋਂ ਇਲਾਵਾ ਮੂੰਹ ‘ਚੋਂ ਆਉਣ ਵਾਲੀ ਬਦਬੂ ਨੂੰ ਵੀ ਇਹ ਦੂਰ ਕਰਨ ਦਾ ਕੰਮ ਕਰਦੀ ਹੈ। ਨਿੰਮ ਦੇ ਪੱਤਿਆਂ ਦਾ ਰਸ ਮਸੂੜਿਆਂ ‘ਤੇ ਰਗੜਣ ਨਾਲ ਫਾਇਦਾ ਹੁੰਦਾ ਹੈ।
ਡਾਇਬਿਟੀਜ਼
ਨਿੰਮ ਡਾਇਬਿਟੀਜ਼ ਰੋਗੀਆਂ ਲਈ ਫਾਇਦੇਮੰਦ ਹੁੰਦੇ ਹਨ। ਇਹ ਸ਼ੂਗਰ ਨੂੰ ਕੰਟਰੋਲ ‘ਚ ਕਰਦਾ ਹੈ। ਨਿੰਮ ਦੇ ਪੱਤਿਆਂ ਨੂੰ ਖਾਣ ਨਾਲ ਡਾਇਬਿਟੀਜ਼ ਰੋਗੀਆਂ ਨੂੰ ਲਾਭ ਮਿਲਦਾ ਹੈ।
ਪੇਟ ਦੇ ਕੀੜਿਆਂ ਨੂੰ ਕਰੇ ਖਤਮ
ਨਿੰਮ ਦੇ ਪੱਤੇ ਪੇਟ ਦੇ ਕੀੜਿਆਂ ਨੂੰ ਵੀ ਮਾਰਣ ਦਾ ਕੰਮ ਕਰਦੇ ਹਨ। ਖਾਲੀ ਪੇਟ ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਅਤੇ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਚਿਹਰੇ ਤੋਂ ਹਟਾਉਂਦੀ ਹੈ ਦਾਣੇ
ਨਿੰਮ ਨੂੰ ਪਾਣੀ ‘ਚ ਉਬਾਲ ਕੇ ਉਸ ਨਾਲ ਮੂੰਹ ਧੋਣ ਨਾਲ ਚਿਹਰੇ ਦੀ ਚਮੜੀ ਨੂੰ ਰੋਗਮੁਕਤ ਕਰਦੀ ਹੈ। ਇਸ ਤੋਂ ਇਲਾਵਾ ਚਿਹਰੇ ‘ਤੇ ਨਿਕਲੇ ਦਾਣਿਆਂ ਦਾ ਵੀ ਸਫਾਇਆ ਕਰਦੀ ਹੈ।