ਕੋਵਿਡ-19 : ਸੈਮ ਕਿਊਰੇਨ ਦਾ ਟੈਸਟ ਆਇਆ ‘ਨੈਗੇਟਿਵ’, ਕਰਨਗੇ ਅਭਿਆਸ

0
129

 ਇੰਗਲੈਂਡ ਦੇ ਆਲਰਾਊਂਡਰ ਸੈਮ ਕਿਊਰੇਨ ਦਾ ਕੋਰੋਨਾ ਵਾਇਰਸ ਦੇ ਲਈ ਕੀਤਾ ਗਿਆ ਟੈਸਟ ਸ਼ੁੱਕਰਵਾਰ ਨੂੰ ਨੈਗੇਟਿਵ ਆਇਆ ਹੈ ਹੁਣ ਉਹ ਅਭਿਆਸ ਦੇ ਲਈ ਵਾਪਸ ਆ ਸਕਦੇ ਹਨ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਕਿਹਾ ਕਿ ਇਹ 22 ਸਾਲਾ ਕ੍ਰਿਕਟਰ ਇਕ ਜਾਂ ਦੋ ਦਿਨ ‘ਚ ਅਭਿਆਸ ‘ਤੇ ਵਾਪਸ ਆ ਜਾਵੇਗਾ। ਕਿਊਰੇਨ ਬੀਮਾਰ ਪੈਣ ਤੋਂ ਬਾਅਦ ਐਜਿਸ ਬਾਊਲ ‘ਚ ਹੋਟਲ ਦੇ ਆਪਣੇ ਕਮਰੇ ‘ਚ ਹੀ ਕੁਆਰੰਟੀਨ ‘ਤੇ ਹੈ। ਉਸਦਾ ਬੁੱਧਵਾਰ ਨੂੰ ਟੈਸਟ ਕੀਤਾ ਗਿਆ ਹੈ। ਈ. ਸੀ. ਬੀ. ਨੇ ਬਿਆਨ ‘ਚ ਕਿਹਾ ਕਿ ਸਰੀ ਦੇ ਆਲਰਾਊਂਡਰ ਸੈਮ ਕਿਊਰੇਨ ਬੀਮਾਰ ਹੋ ਗਿਆ ਸੀ ਪਰ ਹੁਣ ਠੀਕ ਹੈ। ਬੀਮਾਰ ਹੋਣ ਦੇ ਕਾਰਨ ਉਹ ਅੱਜ ਤਿੰਨ ਦਿਨਾਂ ਅਭਿਆਸ ਮੈਚ ‘ਚ ਨਹੀਂ ਖੇਡ ਸਕਿਆ। ਉਹ ਐਜਿਸ ਬਾਊਲ ‘ਚ ਆਪਣੇ ਕਮਰੇ ‘ਚ ਕੁਆਰੰਟੀਨ ‘ਤੇ ਹੈ।
ਇਸ ‘ਚ ਕਿਹਾ ਗਿਆ ਹੈ ਕਿ ਉਹ ਅਗਲੇ 24 ਤੋਂ 48 ਘੰਟਿਆਂ ਦੇ ਅੰਦਰ ਅਭਿਆਸ ‘ਤੇ ਵਾਪਸ ਆਵੇਗਾ ਤੇ ਮੈਡੀਕਲ ਟੀਮ ਉਸ ‘ਤੇ ਕਰੀਬੀ ਨਜ਼ਰ ਰੱਖੇਗੀ। ਇੰਗਲੈਂਡ ਨੂੰ 8 ਜੁਲਾਈ ਤੋਂ ਵੈਸਟਇੰਡੀਜ਼ ਦੇ ਵਿਰੁੱਧ ਪਹਿਲਾਂ ਟੈਸਟ ਮੈਚ ਖੇਡਣਾ ਹੈ।

LEAVE A REPLY

Please enter your comment!
Please enter your name here