ਸਰਕਾਰ ਨੇ ਆਰ. ਟੀ. ਆਈ. ਦੇ ਜਵਾਬ ’ਚ ਮੰਨਿਆ ਕਿ ਕੋਰੋਨਾ ਵੈਕਸੀਨ ਲਗਾਉਣ ਤੋਂ ਬਾਅਦ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਝੱਲਣੀਆਂ ਪਈਆਂ। ਅਜਿਹਾ ਸਿਰਫ਼ ਇਕ ਜਾਂ ਦੋ ਕੰਪਨੀਆਂ ਦੀ ਵੈਕਸੀਨ ਨਾਲ ਨਹੀਂ ਸੀ, ਸਗੋਂ ਹਰ ਕੰਪਨੀ ਦੀ ਵੈਕਸੀਨ ਨਾਲ ਲੋਕਾਂ ਨੂੰ ਇਨ੍ਹਾਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹੁਣ ਇਹ ਸਾਫ ਹੋ ਗਿਆ ਹੈ ਕਿ ਕੋਰੋਨਾ ਵੈਕਸੀਨ ਦੇ ਕਈ ਸਾਈਡ ਇਫੈਕਟਸ ਹਨ ਪਰ ਇਹ ਇਕ ਸਿਹਤਮੰਦ ਵਿਅਕਤੀ ਲਈ ਜਾਨਲੇਵਾ ਨਹੀਂ ਹਨ।
ਕੁਝ ਲੋਕਾਂ ਵੱਲੋਂ ਦਾਅਵਾ ਕੀਤਾ ਜਾ ਰਿਹੈ ਸੀ ਕਿ ਕੋਵਿਡ ਵੈਕਸੀਨ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਝੱਲਣੀਆਂ ਪਈਆਂ। ਪੁਣੇ ਦੇ ਇਕ ਵਪਾਰੀ ਪ੍ਰਫੁੱਲ ਸਾਰਦਾ ਨੇ ਆਰ. ਟੀ. ਆਈ. ਦਾਇਰ ਕੀਤੀ ਸੀ। ਉਸ ਨੇ ਆਰ. ਟੀ. ਆਈ. ਰਾਹੀਂ ਪੁੱਛਿਆ ਸੀ ਕਿ ਕੋਰੋਨਾ ਵੈਕਸੀਨ ਦੇ ਕੀ-ਕੀ ਮਾੜੇ ਪ੍ਰਭਾਵ ਹੁੰਦੇ ਹਨ? ਕਿਸ ਕੰਪਨੀ ਦੀ ਵੈਕਸੀਨ ’ਚ ਕੀ ਮਾੜੇ ਪ੍ਰਭਾਵ ਹੁੰਦੇ ਹਨ, ਜਿਸ ਦਾ ਜਵਾਬ ਸਰਕਾਰ ਦੀਆਂ ਦੋ ਚੋਟੀ ਦੀਆਂ ਸੰਸਥਾਵਾਂ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਤੇ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਦਿੱਤਾ ਹੈ।co