ਕੋਰੋਨਾ ਵੈਕਸੀਨ ਬਣਾਉਣ ਲਈ ਅਮਰੀਕਾ ਨੇ ਦਿੱਤੇ 1.6 ਅਰਬ ਡਾਲਰ

0
424

ਕੋਰੋਨਾਵਾਇਰਸ ਦੇ ਕਹਿਰ ਨਾਲ ਜੂਝ ਰਹੀ ਦੁਨੀਆ ਲਈ ਚੰਗੀ ਖਬਰ ਹੈ। ਅਮਰੀਕਾ ਨੇ ਕੋਰੋਨਾਵਾਇਰਸ ਵੈਕਸੀਨ ਬਣਾਉਣ ਲਈ 1.6 ਅਰਬ ਡਾਲਰ ਦਾ ਫੰਡ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਇਹ ਰਾਸ਼ੀ ਨੋਵਾਵੈਕਸ (Novavax) ਕੰਪਨੀ ਨੂੰ ਦਿੱਤੀ ਜਾਵੇਗੀ। ਅਮਰੀਕਾ ਨੇ ਆਪਣੀ ਰੈਪ ਸਪੀਡ ਮੁਹਿੰਮ ਦੇ ਤਹਿਤ ਹੁਣ ਤੱਕ ਇੰਨੀ ਵੱਡੀ ਰਾਸ਼ੀ ਕਿਸੇ ਕੰਪਨੀ ਨੂੰ ਵੈਕਸੀਨ ਬਣਾਉਣ ਲਈ ਦਿੱਤੀ ਹੈ। ਇਸ ਦੇ ਇਲਾਵਾ ਅਮਰੀਕਾ ਰੇਗੇਨੇਰੋਨ ਕੰਪਨੀ ਨੂੰ ਵੀ 45 ਕਰੋੜ ਡਾਲਰ ਦੀ ਮਦਦ ਦੇ ਰਿਹਾ ਹੈ।ਇਹ ਕੰਪਨੀ ਕੋਰੋਨਾਵਾਇਰਸ ਇਨਫੈਕਸਨ ਨੂੰ ਰੋਕਣ ਲਈ ਨਵੇਂ ਤਰੀਕੇ ਲੱਭਣ ‘ਤੇ ਕੰਮ ਕਰ ਰਹੀ ਹੈ। ਸਮਝੌਤੇ ਦੀਆਂ ਸ਼ਰਤਾਂ ਮੁਤਾਬਕ ਨੋਵਾਵੈਕਸ ਕੰਪਨੀ ਇਸ ਸਾਲ ਦੇ ਅਖੀਰ ਤੱਕ ਅਮਰੀਕਾ ਦੇ ਸਿਹਤ ਅਤੇ ਰੱਖਿਆ ਵਿਭਾਗ ਨੂੰ ਕੋਰੋਨਾਵਾਇਰਸ ਦੀ 10 ਕਰੋੜ ਡੋਜ਼ ਦੇਵੇਗੀ। ਕੰਪਨੀ ਦੇ ਸੀ.ਈ.ਓ. ਸਟੈਨਲੀ ਇਰੈਕ ਨੇ ਕਿਹਾ,”ਅਸੀਂ ਆਪਰੇਸ਼ਨ ਰੈਪ ਸਪੀਡ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ। ਅਸੀਂ ਜਲਦੀ ਤੋਂ ਜਲਦੀ ਆਪਣੇ ਦੇਸ਼ ਦੀ ਜਨਤਾ ਦੀ ਰੱਖਿਆ ਦੇ ਲਈ ਵੈਕਸੀਨ ਮੁਹੱਈਆ ਕਰਾਵਾਂਗੇ।”

ਵੈਕਸੀਨ ਦਾ ਆਖਰੀ ਟ੍ਰਾਈਲ ਜਲਦ
ਨੋਵਾਵੈਕਸ ਕੰਪਨੀ ਦੀ ਵੈਕਸੀਨ ਦੇ ਦੋ ਟ੍ਰਾਇਲ ਪੂਰੇ ਹੋ ਚੁੱਕੇ ਹਨ ਅਤੇ ਆਖਰੀ ਟ੍ਰਾਇਲ ਜਲਦੀ ਹੀ ਹੋਣ ਵਾਲਾ ਹੈ। ਇਸ ਵੈਕਸੀਨ ਦਾ ਨਾਮ NVX-CoV2373 ਹੈ। ਕੰਪਨੀ ਨੇ ਕੀੜਿਆਂ ਦੇ ਸੈੱਲਾਂ ਦੀ ਵਰਤੋਂ ਕਰ ਕੇ ਬਣਾਉਟੀ ਤਰੀਕੇ ਨਾਲ ਕੋਰੋਨਾਵਾਇਰਸ ਦੇ ਹਿੱਸੇ ‘ਸਪਾਈਕ ਪ੍ਰੋਟੀਨ’ ਨੂੰ ਤਿਆਰ ਕੀਤਾ ਹੈ। ਇਸੇ ਪ੍ਰੋਟੀਨ ਦੀ ਮਦਦ ਨਾਲ ਕੋਰੋਨਾਵਾਇਰਸ ਇਨਸਾਨ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਉਤੇਜਿਤ ਕਰਨ ਲਈ ਸੈੱਲਾਂ ਵਿਚ ਘੁਸਪੈਠ ਕਰਦਾ ਹੈ।

ਕੰਪਨੀ ਨੇ ਕਿਹਾ ਕਿ ਉਸ ਨੇ ਮੌਸਮੀ ਫਲੂ ਨੂੰ ਠੀਕ ਕਰਨ ਲਈ ਇਸੇ ਤਰ੍ਹਾਂ ਦੀ ਤਕਨੀਕ ਦੀ ਵਰਤੋਂ ਕਰ ਕੇ ਵੈਕਸੀਨ ਤਿਆਰ ਕੀਤੀ ਹੈ ਜੋ ਕਾਫੀ ਅਸਰਦਾਰ ਹੈ। ਅਮਰੀਕਾ ਨੇ ਨੋਵਾਵੈਕਸ ਨੂੰ ਆਕਸਫੋਰਡ ਯੂਨੀਵਰਸਿਟੀ ਨਾਲੋਂ ਵੀ ਜ਼ਿਆਦਾ ਰਾਸ਼ੀ ਦਿੱਤੀ ਹੈ। ਆਕਸਫੋਰਡ ਯੂਨੀਵਰਸਿਟੀ ਨੂੰ 1.2 ਅਰਬ ਡਾਲਰ ਦਿੱਤਾ ਗਿਆ ਸੀ। ਆਪਰੇਸ਼ਨ ਰੈਪ ਸਪੀਡ ਦੇ ਤਹਿਤ ਅਮਰੀਕਾ ਨੂੰ ਆਸ ਹੈ ਕਿ ਵੈਕਸੀਨ ਦੀਆਂ ਕਰੋੜਾਂ ਖੁਰਾਕਾਂ ਸਾਲ 2021 ਤੱਕ ਮੁਹੱਈਆ ਕਰਾਈਆਂ ਜਾ ਸਕਣਗੀਆਂ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਨਾਲ ਦੁਨੀਆ ਭਰ ਵਿਚ ਹੁਣ ਤੱਕ 5.46 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

LEAVE A REPLY

Please enter your comment!
Please enter your name here