ਕੋਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਸੀਰੀਜ਼ ਖੇਡਣ ਇੰਗਲੈਂਡ ਜਾਵੇਗੀ ਪਾਕਿ ਟੀਮ

0
117

ਪਾਕਿਸਤਾਨ ਦੀ ਟੀਮ ਦੇ 10 ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਵਜੂਦ ਬਾਕੀ ਖਿਡਾਰੀਆਂ ਦੇ ਨਾਲ ਇੰਗਲੈਂਡ ਸੀਰੀਜ਼ ਖੇਡਣ ਜਾਵੇਗੀ। ਟੀਮ ਸ਼ਨੀਵਾਰ ਨੂੰ ਲਾਹੌਰ ਤੋਂ ਲੰਡਨ ਰਵਾਨਾ ਹੋ ਰਹੀ ਹੈ। ਪਾਕਿਸਤਾਨ ਟੀਮ ਦੇ ਖਿਡਾਰੀ ਐਤਵਾਰ ਨੂੰ ਉੱਥੇ ਪਹੁੰਚ ਜਾਣਗੇ। ਇਸ ਗੱਲ ਦੀ ਜਾਣਕਾਰੀ ਇੰਗਲੈਂਡ ਕ੍ਰਿਕਟ ਬੋਰਡ ਨੇ ਟਵੀਟ ਕਰ ਕੇ ਦਿੱਤੀ ਹੈ। ਦੱਸ ਦੇਈਏ ਕਿ ਖਿਡਾਰੀਆਂ ਨੂੰ ਲਾਹੌਰ ਦੇ ਇਕ 5 ਸਟਾਰ ਹੋਟਲ ‘ਚ ਰੱਖਿਆ ਗਿਆ ਹੈ। ਜੋ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਹਨ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ ਤੇ ਮੈਡੀਕਲ ਟੀਮ ਉਸ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।ਪਾਕਿਸਤਾਨ ਕ੍ਰਿਕਟ ਬੋਰਡ ਨੇ ਇਸ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ 29 ਖਿਡਾਰੀਆਂ ਦੇ ਨਾਲ ਇੰਗਲੈਂਡ ਜਾਵਾਂਗੇ। ਫਿਲਹਾਲ 19 ਖਿਡਾਰੀ ਹੋਰ ਸਪੋਰਟ ਸਟਾਫ ਇੰਗਲੈਂਡ ਰਵਾਨਾ ਹੋ ਰਹੇ ਹਨ। ਪਾਕਿਸਤਾਨ ਟੀਮ ਐਤਵਾਰ ਨੂੰ ਇੰਗਲੈਂਡ ਪਹੁੰਚ ਰਹੀ ਹੈ। ਇਸ ਗੱਲ ਦਾ ਐਲਾਨ ਇੰਗਲੈਂਡ ਕ੍ਰਿਕਟ ਬੋਰਡ ਵਲੋਂ ਵੀ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਖਿਡਾਰੀਆਂ ਨੂੰ ਇੰਗਲੈਂਡ ਪਹੁੰਚ ਕੇ ਪਹਿਲਾਂ ਡਰਬੀਸ਼ਾਇਰ ‘ਚ 14 ਦਿਨਾਂ ਦੇ ਲਈ ਅਲੱਗ ਰਹਿਣਾ ਹੋਵੇਗਾ।

LEAVE A REPLY

Please enter your comment!
Please enter your name here