ਕੋਰੋਨਾ ਨੂੰ ਹਰਾਉਣ ‘ਚ ਮੋਦੀ ਸਰਕਾਰ ਫੇਲ੍ਹ, ਰਾਹੁਲ ਨੇ ਟਵਿੱਟਰ ‘ਤੇ ਵੀਡੀਓ ਪੋਸਟ ਕਰ ਲਾਏ ਰਗੜੇ

0
192

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਮੋਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦੇ ਰਹਿੰਦੇ ਹਨ। ਚਾਹੇ ਗੱਲ ਚੀਨ ਨਾਲ ਖਿਚੋਤਾਣ ਦੀ ਹੋਵੇ ਜਾਂ ਫਿਰ ਕੋਰੋਨਾ ਵਾਇਰਸ ਦੀ। ਉਹ ਮੋਦੀ ਸਰਕਾਰ ‘ਤੇ ਤੰਜ ਕੱਸਣ ਲਈ ਕੋਈ ਮੌਕਾ ਨਹੀਂ ਗਵਾਉਂਦੇ ਹਨ। ਰਾਹੁਲ ਗਾਂਧੀ ਨੇ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਣ ਦੀ ਪਿੱਠਭੂਮੀ ‘ਚ ਸੋਮਵਾਰ ਯਾਨੀ ਕਿ ਅੱਜ ਮੋਦੀ ਸਰਕਾਰ ‘ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19, ਨੋਟਬੰਦੀ ਅਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਨਾਲ ਜੁੜੀਆਂ ਅਸਫਲਤਾਵਾਂ ਭਵਿੱਖ ‘ਚ ਹਾਰਵਰਡ ਬਿਜ਼ਨੈੱਸ ਸਕੂਲ ‘ਚ ਅਧਿਐਨ ਦਾ ਵਿਸ਼ਾ ਹੋਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ 21 ਦਿਨਾਂ ‘ਚ ਕੋਰੋਨਾ ਨੂੰ ਹਰਾਉਣ ਦੀ ਗੱਲ ਆਖੀ ਸੀ ਪਰ ਕੋਰੋਨਾ ਦੇ ਕੇਸ ਤਾਂ ਵੱਧਦੇ ਹੀ ਜਾ ਰਹੇ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕੱਸਦੇ ਹੋਏ ਰਾਹੁਲ ਨੇ ਕੋਰੋਨਾ ਨੂੰ ਹਰਾਉਣ ਨਾਲ ਜੁੜੇ ਬਿਆਨ ਦਾ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਕਿ ਭਵਿੱਖ ‘ਚ ਕੋਵਿਡ-19, ਨੋਟਬੰਦੀ ਅਤੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਨਾਲ ਜੁੜੀਆਂ ਅਸਫਲਤਾਵਾਂ ਹਾਰਵਰਡ ਬਿਜ਼ਨੈੱਸ ਸਕੂਲ ‘ਚ ਅਧਿਐਨ ਦਾ ਵਿਸ਼ਾ ਹੋਣਗੀਆਂ। ਦੱਸਣਯੋਗ ਹੈ ਕਿ ਸੋਮਵਾਰ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੇ 24,248 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸ ਵਾਇਰਸ ਕਾਰਨ 425 ਹੋਰ ਲੋਕਾਂ ਦੀ ਜਾਨ ਚੱਲੀ ਗਈ। ਇਸ ਦੇ ਨਾਲ ਹੀ ਦੇਸ਼ ‘ਚ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 6,97,413 ਹੋ ਗਈ ਹੈ, ਜਦਕਿ 19,693 ਲੋਕਾਂ ਦੀ ਹੁਣ ਤੱਕ ਮੌਤਾਂ ਹੋਈਆਂ ਹਨ।

LEAVE A REPLY

Please enter your comment!
Please enter your name here