ਕੋਰੋਨਾ ਨਾਲ ਲੜਾਈ ‘ਚ ਕਾੜ੍ਹਾ ਬਣੇਗਾ ਮਦਦਗਾਰ, ਜਾਣੋਂ ਇਸ ਨੂੰ ਬਣਾਉਣ ਦਾ ਸਹੀ ਤਰੀਕਾ

0
749

 ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਸਰੀਰ ਦਾ ਇਮਿਊਨਿਟੀ ਸਿਸਟਮ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਲਈ ਸਾਨੂੰ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਪਵੇਗਾ। ਰੋਗ ਰੋਕਣ ਦੀ ਸਮੱਰਥਾ ਨੂੰ ਵਧਾਉਣ ਲਈ ਆਯੂਸ਼ ਮੰਤਰਾਲਾ ਵੱਲੋਂ ਜੋਸ਼ਾਦਾ ਕਾੜਾ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ। ਆਯੁਰ ਵੈਦਾਚਾਰੀਆ ਦੀ ਮੰਨੀਏ ਤਾਂ ਗਲੋਅ ਦਾ ਸੇਵਨ ਕਰਕੇ ਵੀ ਅਸੀਂ ਆਪਣੇ ਇਮਿਊਨ ਸਿਸਟਮ ਨੂੰ ਬੂਸਟ ਕਰ ਸਕਦੇ ਹਾਂ। ਆਓ ਜਾਣਦੇ ਹਾਂ ਕਿਉਂ ਆਯੂਸ਼ ਮੰਤਰਾਲਾ ਵੱਲੋਂ ਜਾਰੀ ਜੋਸ਼ਾਦਾ ਕਾੜ੍ਹੇ ਦਾ ਮੈਨਿਊ ਤੇ ਕਿਵੇਂ ਬਣਾ ਸਕਦੇ ਹਾਂ। ਆਯੁਰਵੈਦ ਵਿਭਾਗ ਨੇ ਦੱਸੀ ਕਾੜ੍ਹਾ ਬਣਾਉਣ ਦੀ ਵਿਧੀ

ਆਯੁਰਵੈਦ ਡਾ. ਰਾਜੇਸ਼ ਮੌਰੀਆ ਦੱਸਦੇ ਹਨ ਕਿ ਆਯੁਰਵੈਦਿਕ ਕਾੜਹਾ ਪੂਰੀ ਤਰ੍ਹਾਂ ਦੇਸੀ ਹੈ। ਕੋਰੋਨਾ ਦੇ ਕਾਲ ਤੋਂ ਇਲਾਵਾ ਵੀ ਇਸ ਦੇ ਸੇਵਨ ‘ਚ ਫਾਇਦਾ ਹੁੰਦਾ ਹੈ। ਇਸ ਇਮਿਊਨਿਟੀ ਸਿਸਟਮ ਨੂੰ ਬੂਸਟ ਕਰਦਾ ਹੈ। ਨਾਲ ਹੀ ਸਰਦੀ, ਖੰਘ, ਜ਼ੁਕਾਮ ਤੋਂ ਬਚਾਉਣ ‘ਚ ਕਾਰਗਰ ਹੁੰਦੇ ਹਨ। ਬੁਖਾਰ ਕਾਰਨ ਹੋਣ ਵਾਲੀ ਸਰੀਰਕ ਦੀ ਜਕੜਨ ਇਸ ਨਾਲ ਠੀਕ ਹੁੰਦੀ ਹੈ।

ਇਸ ਤਰ੍ਹਾਂ ਬਣਾਓ ਕਾੜ੍ਹਾ
ਆਯੁਰਵੈਦਿਕ ਕਾੜ੍ਹਾ ਬਣਾਉਣ ਲਈ ਸਾਫ਼ ਪਾਣੀ, ਤੁਲਸੀ ਦੇ ਪੱਤੇ, ਲੌਂਗ, ਕਾਲੀ ਮਿਰਚ, ਅਦਰਕ, ਗੁੜ ਤੇ ਚਾਹਪੱਤੀ ਦੀ ਜ਼ਰੂਰਤ ਹੁੰਦੀ ਹੈ। ਅਸ਼ਵਗੰਧਾ ਗਲੋਅ ਤੇ ਕਾਲਮੇਘ ਦਾ ਚੂਰਨ ਵੀ ਕਾੜ੍ਹਾ ‘ਚ ਪ੍ਰਯੋਗ ਕਰ ਸਕਦੇ ਹਾਂ।
ਇਸ ਨਾਲ ਬਣਾਉਣ ਲਈ ਸਭ ਤੋਂ ਪਹਿਲਾਂ ਪਾਣੀ ਗਰਮ ਹੋਣ ਲਈ ਰੱਖ ਦਿਓ। ਜਦੋਂ ਪਾਣੀ ਉਬਲਣ ਲੱਗ ਜਾਵੇ ਤਾਂ ਉਸ ‘ਚ ਲੌਂਗ, ਕਾਲੀ ਮਿਰਚ, ਅਦਰਕ ਤੇ ਸੁਵਾਦ ਮੁਤਾਬਕ ਇਸ ‘ਚ ਗੁੜ ਵੀ ਪਾ ਲਵੋ। ਇਸ ਨੂੰ ਛਾਨ ਕੇ ਚਾਹ ਵਾਂਗ ਹਲਕਾ ਗਰਮ ਪਾਣੀ ਪੀਓ।

LEAVE A REPLY

Please enter your comment!
Please enter your name here