ਕੋਰੋਨਾ ਦੇ ਪ੍ਰਸਾਰ ਨੂੰ ਹਵਾ ਨਾਲ ਫੈਲਣ ਵਾਲੀ ਬੀਮਾਰੀ ਦੱਸਣ ਵਾਲੇ ਅਧਿਐਨ ਨੂੰ ਵਾਪਸ ਲੈਣ ਦੀ ਕੀਤੀ ਮੰਗ

0
691

ਕੋਵਿਡ-19 ਨੂੰ ਮੁੱਖ ਤੌਰ ’ਤੇ ਹਵਾ ਨਾਲ ਫੈਲਣ ਵਾਲੀ ਬੀਮਾਰੀ ਦੱਸਣ ਵਾਲੇ ਇਕ ਅਧਿਐਨ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ 40 ਤੋਂ ਵੱਧ ਵਿਗਿਆਨੀਆਂ ਨੇ ਇਕ ਖੁੱਲ੍ਹੀ ਚਿੱਠੀ ’ਤੇ ਹਸਤਾਖਰ ਕੀਤੇ ਹਨ। ਪਿਛਲੇ ਹਫਤੇ ‘ਪੀ. ਐੱਨ. ਐੱਸ. ਰਸਾਲੇ ’ਚ ਪ੍ਰਕਾਸ਼ਿਤ ਅਧਿਐਨ ’ਚ ਕੋਵਿਡ-19 ਦੇ ਮਾਮਲਿਆਂ ਅਤੇ ਚੀਨਦੇ ਵੁਹਾਨ ਸ਼ਹਿਰ, ਇਟਲੀ ਅਤੇ ਅਮਰੀਕਾ ਦੀ ਨਿਊਯਾਰਕ ਸਿਟੀ ’ਚ ਲਾਗੂ ਕੀਤੇ ਗਏ ਉਪਾਅ ਦੀ ਤੁਲਨਾ ਕੀਤੀ ਗਈ ਅਤੇ ਦੇਖਿਆ ਕਿ ਜਨਤਕ ਸਥਾਨਾਂ ’ਤੇ ਨਿਕਲਦੇ ਸਮੇਂ ਮਾਸਕ ਪਹਿਨਣਾ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।

ਖੁੱਲ੍ਹੀ ਚਿੱਠੀ ’ਚ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਨੋਆਹ ਹਾਬਰ ਸਮੇਤ ਹੋਰ ਵਿਗਿਆਨੀਆਂ ਨੇ ਕਿਹਾ ਕਿ ਪੀ. ਐੱਨ. ਏ. ਐੱਸ. ਦੇ ਅਧਿਐਨ ’ਚ ਖੋਜ ਪ੍ਰਣਾਲੀ ਸਬੰਧੀ ਖਾਮੀਆਂ ਹਨ ਅਤੇ ਆਸਾਨੀ ਨਾਲ ਝੂਠੇ ਸਾਬਤ ਹੋ ਸਕਣ ਵਾਲੇ ਦਾਅਵੇ ਕੀਤੇ ਹਨ। ਖੁੱਲ੍ਹੀ ਚਿੱਠੀ ਮੁਤਾਬਕ ਅਧਿਐਨ ਦੇ ਮੁੱਖ ਨਤੀਜੇ ਰੋਗ ਕੰਟਰੋਲ ਕਦਮਾਂ, ਵੁਹਾਨ, ਇਟਲੀ ਅਤੇ ਨਿਊਯਾਰਕ ਸਿਟੀ ਦੇ ਮਾਮਲਿਆਂ ਦੀ ਤੁਲਣਾ ’ਤੇ ਆਧਾਰਿਤ ਹਨ। ਹਾਲਾਂਕਿ ਇਸ ਨੇ ਕਿਹਾ ਕਿ ਪੀ. ਐੱਨ. ਐੱਸ. ਦੇ ਅਧਿਐਨ ’ਚ ਇਨ੍ਹਾਂ ਸਥਾਨਾਂ ’ਤੇ ਅਪਲਾਈ ਗਈ ਰੋਗ ਕੰਟਰੋਲ ਨੀਤੀ ਦੇ ਹੋਰ ਸਪੱਸ਼ਟ ਅੰਤਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਜਿਸ ’ਚ ਮਾਸਕ ਲਗਾਉਣ ਸਬੰਧੀ ਨੀਤੀ ’ਚ ਵਿਸਥਾਰਪੂਰਵਕ ਅੰਤਰ ਵੀ ਸ਼ਾਮਲ ਸਨ।

ਖੁੱਲ੍ਹੀ ਚਿੱਠੀ ’ਚ ਕਿਹਾ ਗਿਆ ਕਿ ਅਧਿਐਨ ਦੇ ਵਿਸ਼ਲੇਸ਼ਣ ’ਚ ਰੋਗ ਪ੍ਰਸਾਰ ’ਚ ਬਦਲਾਅ ਅਤੇ ਸਾਹਮਣੇ ਆ ਰਹੇ ਮਾਮਲਿਆਂ ’ਚ ਬਦਲਾਅ ਦਰਮਿਆਨ ਫਰਕ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਇਸ ’ਚ ਕਿਹਾ ਗਿਆ ਕਿ ਅਧਿਐਨ ’ਚ ਜਿਨ੍ਹਾਂ ਨੀਤੀ ਲਾਗੂ ਮਿਤੀਆਂ ’ਤੇ ਵਿਚਾਰ ਕੀਤਾ ਗਿਆ ਉਹ ਕਈ ਲੋਕਾਂ ਦੇ ਵਰਤਾਓ ਦੇ ਖਰਾਬ ਲੀਡਰਸ਼ਿਪ ਨੂੰ ਦਰਸਾਉਂਦਾ ਹੈ, ਜਿਸ ’ਚ ਸਮਾਜਿਕ ਦੂਰੀ ਅਤੇ ਮਾਸਕ ਦਾ ਪ੍ਰਯੋਗ ਵੀ ਸ਼ਾਮਲ ਹੈ। ਵਿਗਿਆਨੀਆਂ ਨੇ ਕਿਹਾ ਕਿ ਪੀ. ਐੱਨ. ਏ. ਐੱਸ ਅਧਿਐਨ ’ਚ ਮੁੱਦਿਆਂ ਦੇ ਪੱਧਰ, ਸੰਭਾਵਨਾਵਾਂ ਅਤੇ ਤੀਬਰਤਾ ਨੂੰ ਦੇਖਦੇ ਹੋਏ ਇਸ ਦੇ ਨਤੀਜਿਆਂ ਦੇ ਆਧਾਰ ’ਤੇ ਲਏ ਗਏ ਫੈਸਲਿਆਂ ਦੀ ਤੱਤਕਾਲੀਨਤਾ ਨੂੰ ਦੇਖਦੇ ਹੋਏ ਇਸ ਨੂੰ ਠੀਕ ਕਰਨਾ ਹੁਣ ਅਸੰਭਵ ਹੈ, ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਪੀ. ਐੱਨ. ਏ. ਐੱਸ. ਦਾ ਸੰਪਾਦਕੀ ਬੋਰਡ ਇਸ ਖੋਜ ਪੱਤਰ ਨੂੰ ਤੁਰੰਤ ਵਾਪਸ ਲਵੇ।

LEAVE A REPLY

Please enter your comment!
Please enter your name here