ਕੋਰੋਨਾ ਦੀ ਮਾਰ: ਰੋਹਿਤ-ਕੋਹਲੀ ਦੀ 30 ਫ਼ੀਸਦੀ ਸੈਲਰੀ ਕੱਟੇਗੀ! ਧੋਨੀ ਨੂੰ ਹੋਵੇਗਾ ਇੰਨਾ ਨੁਕਸਾਨ

0
272

ਕੋਰੋਨਾ ਵਾਇਰਸ ਕਾਰਨ ਵਿਸ਼ਵ ਬਾਜ਼ਾਰ ’ਚ ਆਈ ਮੰਦੀ ਤੋਂ ਭਾਰਤੀ ਕ੍ਰਿਕਟਰ ਵੀ ਬਚ ਨਹੀਂ ਰਹੇ। ਭਾਰਤੀ ਕ੍ਰਿਕਟਰਾਂ ਦੇ ਵੱਡੇ ਚੇਹਰਿਆਂ ਨੂੰ ਵੱਡੀਆਂ ਕੰਪਨੀਆਂ ਝਟਕਾ ਦੇਣ ਵਾਲੀਆਂ ਹਨ। ਦਰਅਸਲ, ਭਾਰਤੀ ਕ੍ਰਿਕਟਰ ਕਈ ਨਾਮੀ ਕੰਪਨੀਆਂ ਤੋਂ ਬ੍ਰਾਂਡ ਐਂਡੋਰਸਮੈਂਟ ਕਰਨ ਲਈ ਮੋਟੀ ਸੈਲਰੀ ਲੈਂਦੇ ਹਨ। ਭਾਰਤੀ ਕਪਤਾਨ ਇਸ ਮਾਮਲੇ ’ਚ ਸਭ ਤੋਂ ਅੱਗੇ ਹੈ। ਫੋਰਬਸ ਮੈਗਜ਼ੀਨ ਦੇ ਅਨੁਸਾਰ ਪਿਛਲੇ ਸਾਲ ਤਕਰੀਬਨ 200 ਕਰੋੜ ਰੁਪਏ ਦੀ ਕਮਾਈ ਕਰਨ ਵਾਲੇ ਵਿਰਾਟ ਕੋਹਲੀ ਤੇ ਭਾਰਤੀ ਓਪਨਰ ਰੋਹਿਤ ਸ਼ਰਮਾ ਨੂੰ ਬ੍ਰਾਂਡ ਐਂਡੋਰਸਮੈਂਟ ਤੋਂ ਮਿਲਣ ਵਾਲੀ ਸੈਲਰੀ ’ਤੇ 30 ਫ਼ੀਸਦੀ ਤਕ ਕੱਟ ਲੱਗ ਸਕਦਾ ਹੈ। ਇਸ ਲਿਸਟ ’ਚ ਮਹਿੰਦਰ ਸਿੰਘ ਧੋਨੀ ਤੇ ਹਾਰਦਿਕ ਪੰਡਯਾ ਦਾ ਵੀ ਨਾਂ ਹੈ। ਬਾਲੀਵੁੱਡ ਐਕਟਰਸ ਨੂੰ ਇਸ ਤੋਂ ਵੀ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਰਿਪੋਰਟ ਅਨੁਸਾਰ ਕਈ ਬ੍ਰਾਂਡ ਅਜਿਹੇ ਵੀ ਹਨ, ਜਿਹੜੇ ਖਿਡਾਰੀਆਂ ਨਾਲ ਕਰਾਰ ਤਕ ਖ਼ਤਮ ਕਰਨ ’ਤੇ ਗੱਲ ਕਰਨ ਵਾਲੇ ਹਨ। ਦਰਅਸਲ, ਕੁਝ ਕ੍ਰਿਕਟਰਾਂ ਨੂੰ ਵੱਖ-ਵੱਖ ਬ੍ਰਾਂਡਾਂ ਨੇ ਆਈ.ਪੀ.ਐੱਲ. ਨੂੰ ਵੇਖਦੇ ਹੋਏ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਸੀ। ਆਈ.ਪੀ.ਐੱਲ. ਨਾ ਹੋਣ ਦੀ ਸੂਰਤ ’ਚ ਇਸਦੇਰੱਦ ਹੋਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਆਈ.ਪੀ.ਐੱਲ. ਜੇਕਰ ਹੋ ਵੀ ਗਿਆ ਤਾਂ ਵੀ ਕੰਪਨੀਆਂ ਦੀ ਸਥਿਤੀ ਇੰਨੀ ਚੰਗੀ ਨਹੀਂ ਹੈ ਕਿ ਉਹ ਪੈਸਾ ਖਰਚ ਕਰ ਸਕਣ। ਖੇਡ ਜਗਤ ਨਾਲ ਜੁੜੇ ਸਟਾਰਸ ਨੂੰ ਵੱਡਾ ਝਟਕਾ ਲੱਗਣ ਦਾ ਕਾਰਨ ‘ਬੈਨ ਚਾਈਨਾ ਪ੍ਰੋਡਕਟ’ ਮੁਹਿੰਮ ਵੀ ਹੈ, ਜਿਹੜੀ ਇਨ੍ਹਾਂ ਦਿਨਾਂ ’ਚ ਸੋਸ਼ਲ ਮੀਡੀਆ ’ਤੇ ਚੱਲ ਰਹੀ ਹੈ। ਖਿਡਾਰੀਆਂ ਨੂੰ ਵੱਖ-ਵੱਖ ਬ੍ਰਾਂਡਾਂ ਲਈ ਦੇਸੀ ਦੀ ਬਜਾਏ ਵਿਦੇਸ਼ੀ, ਖਾਸ ਤੌਰ ’ਤੇ ਚੀਨੀ ਕੰਪਨੀਆਂ ਹੀ ਮੋਟਾ ਪੈਸਾ ਮਿਲਦਾ ਹੈ। ਜੇਕਰ ਇਸ ’ਤੇ ਬੈਨ ਲੱਗ ਗਿਆ ਤਾਂ ਅੰਦਾਜ਼ਾ ਹੈ ਕਿ ਭਾਰਤੀ ਖਿਡਾਰੀਆਂ ਦੀ ਆਮਦਨ ਤਕਰੀਬਨ 70 ਫੀਸਦੀ ਹੇਠਾਂ ਆ ਜਾਵੇਗੀ। 

LEAVE A REPLY

Please enter your comment!
Please enter your name here