ਦੁਨੀਆ ਭਰ ਵਿਚ ਕਹਿਰ ਮਚਾ ਰਹੇ ਕੋਰੋਨਾਵਾਇਰਸ ਸਬੰਧੀ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਹਿਊਸਟਨ ਦੇ ਵਿਗਿਆਨੀਆਂ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ 5 ਹਜ਼ਾਰ ਜੈਨੇਟਿਕ ਸੀਕਵੈਂਸ ‘ਤੇ ਕੀਤੇ ਗਏ ਅਧਿਐਨ ਨੂੰ ਜਨਤਕ ਕੀਤਾ। ਇਸ ਅਧਿਐਨ ਵਿਚ ਪਤਾ ਚੱਲਿਆ ਹੈ ਕਿ ਇਹ ਵਾਇਰਸ ਮਿਊਟੇਸ਼ਨ ਨਾਲ ਲਗਾਤਾਰ ਰੂਪ ਬਦਲ ਰਿਹਾ ਹੈ ਜੋ ਇਸ ਨੂੰ ਹੋਰ ਖਤਰਨਾਕ ਬਣਾ ਰਿਹਾ ਹੈ।